ਗਾਹਕ ਸਹਾਇਤਾ ਨੀਤੀ
ਸਿੱਧਾ ਮੁੱਦੇ 'ਤੇ ਆਉਣਾ
• ਨੀਤੀ ਬਿਆਨ
• ਉਦੇਸ਼
• ਗੁੰਜਾਇਸ਼ (ਸਕੋਪ)
• ਨੀਤੀ ਵੇਰਵੇ
• ਨੀਤੀ ਸਮੀਖਿਆ ਅਤੇ ਪ੍ਰਵਾਨਗੀ
• ਆਦਰਸ਼ਕ ਹਵਾਲੇ
ਨੀਤੀ ਬਿਆਨ
ਗਿਪਸਲੈਂਡ ਵਾਟਰ (Gippsland Water) (GW) ਸਵੀਕਾਰਦਾ ਹੈ ਕਿ ਕਈ ਵਾਰ ਸਾਡੇ ਗਾਹਕਾਂ ਨੂੰ ਵਿੱਤੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ/ਜਾਂ ਵਾਧੂ ਸਹਾਇਤਾ ਦੀ ਲੋੜ ਹੁੰਦੀ ਹੈ।
ਸਾਰੇ ਗਾਹਕਾਂ ਦੇ ਹਾਲਾਤਾਂ ਦੀ ਪਰਵਾਹ ਕੀਤੇ ਬਿਨਾਂ, ਉਨ੍ਹਾਂ ਨਾਲ ਸਮਝੇ ਜਾਣ ਦੇ ਤਰੀਕੇ, ਮਾਣ ਅਤੇ ਸਤਿਕਾਰ ਨਾਲ ਵਿਵਹਾਰ ਕੀਤਾ ਜਾਵੇਗਾ।
ਇਹ ਨੀਤੀ ਸਾਡੇ ਗਾਹਕ ਚਾਰਟਰ ਦੀ ਪੂਰਕ ਹੈ।
ਉਦੇਸ਼
ਇਸ ਨੀਤੀ ਦਾ ਉਦੇਸ਼ ਭੁਗਤਾਨ ਕਰਨ ਵਿੱਚ ਸਮੱਸਿਆਵਾਂ ਅਤੇ/ਜਾਂ ਕਮਜ਼ੋਰੀਆਂ ਦਾ ਅਨੁਭਵ ਕਰ ਰਹੇ ਗਾਹਕਾਂ ਨੂੰ ਸਾਡੇ ਵੱਲੋਂ ਦਿੱਤੇ ਜਾਣ ਵਾਲੇ ਸਮਰਥਨ ਅਤੇ ਸਹਾਇਤਾ ਦੀ ਰੂਪਰੇਖਾ ਤਿਆਰ ਕਰਨਾ ਹੈ।
ਗੁੰਜਾਇਸ਼ (ਸਕੋਪ)
ਇਸ ਨੀਤੀ ਦਾ ਦਾਇਰਾ ਵਿੱਤੀ ਸਮੱਸਿਆ ਅਤੇ/ਜਾਂ ਕਮਜ਼ੋਰੀਆਂ ਦਾ ਸਾਹਮਣਾ ਕਰ ਰਹੇ ਰਿਹਾਇਸ਼ੀ ਅਤੇ ਛੋਟੇ ਕਾਰੋਬਾਰੀ ਗਾਹਕਾਂ ਦੀ ਸਹਾਇਤਾ ਕਰਨਾ ਹੈ।
ਨੀਤੀ ਵੇਰਵੇ
ਆਪਣੇ ਬਿੱਲ ਦਾ ਭੁਗਤਾਨ ਕਰਨ ਵਿੱਚ ਮੱਦਦ ਦੀ ਲੋੜ ਹੈ, ਤਾਂ ਅਸੀਂ ਮੱਦਦ ਲਈ ਇੱਥੇ ਮੌਜ਼ੂਦ ਹਾਂ
ਅਸੀਂ ਸਮਝਦੇ ਹਾਂ ਕਿ ਹਰ ਗਾਹਕ ਦੀ ਸਥਿਤੀ ਵੱਖਰੀ ਹੁੰਦੀ ਹੈ।
ਅਸੀਂ ਤੁਹਾਡੀਆਂ ਲੋੜਾਂ ਅਤੇ ਚੁਣੌਤੀਆਂ ਨੂੰ ਸਮਝਣ ਲਈ ਤੁਹਾਡੇ ਨਾਲ ਮਿਲਕੇ ਕੰਮ ਕਰਾਂਗੇ, ਅਤੇ ਇੱਕ ਸਹਾਇਤਾ ਯੋਜਨਾ ਤਿਆਰ ਕਰਾਂਗੇ
ਜੋ ਤੁਹਾਡੀਆਂ ਲੋੜਾਂ ਦੇ ਮੁਤਾਬਕ ਢੁੱਕਵਾਂ ਹੋਵੇ।
1. ਸ਼ੁਰੂਆਤੀ ਪਛਾਣ ਅਤੇ ਕਿਰਿਆਸ਼ੀਲ ਸ਼ਮੂਲੀਅਤ
ਅਸੀਂ ਉਹਨਾਂ ਗਾਹਕਾਂ ਤੱਕ ਜਲਦੀ ਪਹੁੰਚ ਕਰਨ ਲਈ ਵਚਨਬੱਧ ਹਾਂ ਜਿੰਨ੍ਹਾਂ ਦਾ ਉਹਨਾਂ ਦੇ ਬਿੱਲਾਂ ਦਾ ਭੁਗਤਾਨ ਵਿੱਚ ਪਿੱਛੇ ਪੈਣ ਦਾ ਜ਼ੋਖਮ ਹੈ।
ਸਾਡੀ ਟੀਮ ਨੂੰ ਸ਼ੁਰੂਆਤੀ ਨਿਸ਼ਾਨੀਆਂ ਦੀ ਪਛਾਣ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ ਕਿ ਹੋ ਸਕਦਾ ਹੈ ਕਿ ਕੋਈ ਗਾਹਕ ਸ਼ਾਇਦ ਭੁਗਤਾਨ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੋਵੇ, ਅਸੀਂ ਗਾਹਕਾਂ ਨੂੰ ਉਹਨਾਂ ਲਈ ਉਪਲਬਧ ਸਹਾਇਤਾ ਬਾਰੇ ਸੂਚਿਤ ਕਰਨ ਲਈ ਕਈ ਮਾਧਿਅਮਾਂ ਦੀ ਵਰਤੋਂ ਕਰਾਂਗੇ।
ਅਸੀਂ ਉਹਨਾਂ ਗਾਹਕਾਂ ਦੀ ਪਛਾਣ ਕਰਨ ਅਤੇ ਉਹਨਾਂ ਤੱਕ ਸਰਗਰਮੀ ਨਾਲ ਪਹੁੰਚ ਕਰਨ ਲਈ ਕੰਮ ਕਰਾਂਗੇ ਜਿੱਥੇ ਅਜਿਹੇ ਸੰਕੇਤ ਹਨ ਕਿ ਉਹ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਵਿੱਚ;
• ਜਿੱਥੇ ਇੱਕ ਖਾਤਾ ਅੰਤਮ ਨੋਟਿਸ ਸਮੇਤ ਭੁਗਤਾਨ ਰੀਮਾਈਂਡਰ ਨੋਟਿਸ ਜਾਰੀ ਕਰਨ ਤੋਂ ਬਾਅਦ ਵੀ ਭੁਗਤਾਨ ਨਹੀਂ ਕੀਤਾ ਜਾਂਦਾ ਹੈ
• ਜਿੱਥੇ ਇੱਕ ਲਚਕਦਾਰ ਭੁਗਤਾਨ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਹੈ, ਤੈਅਸ਼ੁਦਾ ਭੁਗਤਾਨਾਂ ਨੂੰ ਬਰਕਰਾਰ ਨਾ ਰੱਖੇ ਜਾਣ ਕਾਰਨ
• ਜਿੱਥੇ ਅਸੀਂ ਆਮ ਪਾਣੀ ਦੀ ਵਰਤੋਂ ਨਾਲੋਂ ਵੱਧ ਵਰਤੋਂ ਦੀ ਪਛਾਣ ਕਰਦੇ ਹਾਂ, ਜੋ ਇਹ ਦਰਸਾਉਂਦਾ ਹੈ ਕਿ ਦਰਾਰ ਵਿੱਚੋਂ ਪਾਣੀ ਰਿਸਦਾ ਹੋ ਸਕਦਾ ਹੈ
• ਜਿੱਥੇ ਇੱਕ ਗਾਹਕ ਨੇ ਗਾਹਕ ਸਹਾਇਤਾ ਪ੍ਰੋਗਰਾਮ ਨੂੰ ਛੱਡ ਦਿੱਤਾ ਹੈ, ਕਿਉਂਕਿ ਅਸੀਂ ਉਹਨਾਂ ਨਾਲ ਜੁੜਨ ਵਿੱਚ ਅਸਮਰੱਥ ਹਾਂ।
• ਜਿੱਥੇ ਇੱਕ ਅੰਤਮ ਖਾਤਾ ਬਕਾਇਆ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਅਤੇ ਬਕਾਇਆ ਨਵੇਂ ਸੰਪਤੀ ਖਾਤੇ ਵਿੱਚ ਤਬਦੀਲ ਕੀਤਾ ਜਾਂਦਾ ਹੈ।
2. ਗਾਹਕ ਸਹਾਇਤਾ
ਸਾਡੇ ਕੋਲ ਕਈ ਸਹਾਇਤਾ ਵਿਕਲਪ ਉਪਲਬਧ ਹਨ, ਸਮੇਤ;
• ਇਹ ਯਕੀਨੀ ਬਣਾਉਣਾ ਕਿ ਤੁਸੀਂ ਉਹ ਹਰ ਰਿਆਇਤ ਛੋਟ ਪ੍ਰਾਪਤ ਕਰਦੇ ਹੋ ਜਿਸਦੇ ਤੁਸੀਂ ਹੱਕਦਾਰ ਹੋ
• ਭੁਗਤਾਨ ਕਰਨ ਦੀ ਤੁਹਾਡੀ ਸਮਰੱਥਾ ਦੇ ਅੰਦਰ, ਇੱਕ ਕਿਫ਼ਾਇਤੀ ਅਤੇ ਲਚਕਦਾਰ ਭੁਗਤਾਨ ਯੋਜਨਾ ਬਣਾਉਣਾ
• ਭੁਗਤਾਨ ਕਰਨ ਦੀ ਤੁਹਾਡੀ ਸਮਰੱਥਾ ਦੇ ਅੰਦਰ, ਇੱਕ ਕਿਫ਼ਾਇਤੀ ਅਤੇ ਲਚਕਦਾਰ ਭੁਗਤਾਨ ਯੋਜਨਾ ਬਣਾਉਣਾ
• ਕੁੱਝ ਜਾਂ ਸਾਰੀ ਬਕਾਇਆ ਰਕਮ ਲਈ ਨਿਯਤ ਮਿਤੀ ਨੂੰ ਵਧਾਉਣ ਦਾ ਵਿਕਲਪ
• ਪਾਣੀ ਨੂੰ ਬਚਾਉਣ ਅਤੇ ਤੁਹਾਡੇ ਬਿੱਲਾਂ ਦੀ ਲਾਗਤ ਨੂੰ ਘਟਾਉਣ ਬਾਰੇ ਸਲਾਹ ਪ੍ਰਦਾਨ ਕਰਨਾ
• ਲੋੜ ਪੈਣ 'ਤੇ ਵਿੱਤੀ ਸਲਾਹਕਾਰਾਂ ਅਤੇ ਕਮਿਊਨਿਟੀ ਸੇਵਾਵਾਂ ਦੀ ਸਹਾਇਤਾ ਲੈਣ ਦੀ ਸਿਫ਼ਾਰਸ਼ ਕਰਨਾ
• ਇਹ ਦੇਖਣ ਲਈ ਤੁਹਾਡੇ ਨਾਲ ਨਿਯਮਿਤ ਤੌਰ 'ਤੇ ਸੰਪਰਕ ਕਰਨਾ ਕਿ ਕੀ ਸਾਡੇ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਸਹਾਇਤਾ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੀ ਹੈ ਜਾਂ ਨਹੀਂ
ਜਿੱਥੇ ਤੁਸੀਂ ਯੋਗ ਹੋ, ਅਸੀਂ ਇਹ ਵੀ ਕਰ ਸਕਦੇ ਹਾਂ
• ਯੂਟੀਲਿਟੀ ਰਿਲੀਫ਼ ਗ੍ਰਾਂਟ ਸਕੀਮ ਵਰਗੀਆਂ ਸਰਕਾਰੀ ਫ਼ੰਡ ਪ੍ਰਾਪਤ ਗ੍ਰਾਂਟਾਂ ਲਈ ਅਰਜ਼ੀ ਦੇਣ ਵਿੱਚ ਤੁਹਾਡੀ ਮੱਦਦ ਕਰਨਾ
• ਤੁਹਾਨੂੰ ਸਾਡੇ ਭੁਗਤਾਨ ਮੈਚਿੰਗ ਪ੍ਰੋਗਰਾਮ ਵਿੱਚ ਰਜਿਸਟਰ ਕਰਨਾ
• ਪਾਣੀ ਦੀ ਬੱਚਤ ਕਰਨ ਅਤੇ ਤੁਹਾਡੇ ਬਿੱਲਾਂ ਨੂੰ ਘਟਾਉਣ ਵਿੱਚ ਤੁਹਾਡੀ ਮੱਦਦ ਕਰਨ ਲਈ ਤੁਹਾਨੂੰ ਸਰਕਾਰੀ ਫ਼ੰਡ ਪ੍ਰਾਪਤ ਪ੍ਰੋਗਰਾਮਾਂ ਲਈ ਰਜਿਸਟਰ ਕਰਨਾ
• ਸਾਡੇ ਨਾਲ ਸਹਾਇਤਾ ਲੈਣ ਲਈ ਸੰਪਰਕ ਕਰਨ ਤੋਂ ਪਹਿਲਾਂ ਇਕੱਠੇ ਹੋਏ ਵਿਆਜ ਖ਼ਰਚਿਆਂ ਨੂੰ ਮੁਆਫ ਕਰਨਾ।
2.1 ਮੁਲਾਂਕਣ ਮਾਪਦੰਡ
ਅਸੀਂ ਸਮਝਦੇ ਹਾਂ ਕਿ ਹਰ ਗਾਹਕ ਦੀ ਸਥਿਤੀ ਵੱਖਰੀ ਹੁੰਦੀ ਹੈ। ਗਾਹਕ ਸਹਾਇਤਾ ਪ੍ਰੋਗਰਾਮ ਲਈ ਮੁਲਾਂਕਣ ਮਾਪਦੰਡਾਂ ਦਾ ਮੁਲਾਂਕਣ ਕੇਸ ਦਰ ਕੇਸ ਦੇ ਆਧਾਰ 'ਤੇ ਕੀਤਾ ਜਾਂਦਾ ਹੈ।
ਅਸੀਂ ਤੁਹਾਡੀਆਂ ਲੋੜਾਂ ਅਤੇ ਚੁਣੌਤੀਆਂ ਨੂੰ ਸਮਝਣ ਲਈ ਤੁਹਾਡੇ ਮਿਲਕੇ ਨਾਲ ਕੰਮ ਕਰਾਂਗੇ, ਅਤੇ ਇੱਕ ਸਹਾਇਤਾ ਯੋਜਨਾ ਤਿਆਰ ਕਰਾਂਗੇ ਜੋ ਤੁਹਾਡੀਆਂ ਲੋੜਾਂ ਦੇ ਮੁਤਾਬਕ ਢੁੱਕਵੀਂ ਹੋਵੇ।
ਅਸੀਂ ਪਰਿਵਾਰਕ ਹਿੰਸਾ ਨੂੰ ਭੁਗਤਾਨ ਸਮੱਸਿਆਵਾਂ ਦੇ ਸੰਭਾਵੀ ਕਾਰਨ ਵਜੋਂ ਪਛਾਣਦੇ ਹਾਂ। ਪਰਿਵਾਰਕ ਹਿੰਸਾ ਦਾ ਅਨੁਭਵ ਕਰਨ ਵਾਲੇ ਗਾਹਕ ਸਾਡੇ ਗਾਹਕ ਸਹਾਇਤਾ ਪ੍ਰੋਗਰਾਮ ਅਧੀਨ ਸਹਾਇਤਾ ਲਈ ਯੋਗ ਹਨ।
ਅਸੀਂ ਤੁਹਾਨੂੰ ਕਿਸੇ ਬਾਹਰੀ ਸੰਸਥਾ ਜਿਵੇਂ ਕਿ ਕਿਸੇ ਨਿਰਪੱਖ ਮਾਨਤਾ ਪ੍ਰਾਪਤ ਵਿੱਤੀ ਸਲਾਹਕਾਰ ਕੋਲ ਭੇਜ ਸਕਦੇ ਹਾਂ, ਜੋ ਤੁਹਾਡੀ ਸਹਿਮਤੀ ਨਾਲ, ਤੁਹਾਡੀਆਂ ਵਿਅਕਤੀਗਤ ਸਥਿਤੀਆਂ ਅਤੇ ਲੋੜਾਂ ਦੀ ਬਿਹਤਰ ਸਮਝ ਪ੍ਰਾਪਤ ਕਰਨ ਵਿੱਚ ਸਾਡੀ ਮੱਦਦ ਕਰ ਸਕਦਾ ਹੈ।
2.2 ਵਕਾਲਤ ਅਤੇ ਸਹਾਇਤਾ
ਤੁਸੀਂ ਆਪਣੀ ਤਰਫੋਂ ਸਾਡੇ ਨਾਲ ਗੱਲਬਾਤ ਕਰਨ ਲਈ ਕਿਸੇ ਪ੍ਰਤੀਨਿਧੀ ਜਾਂ ਸਹਾਇਤਾ ਵਿਅਕਤੀ ਨੂੰ ਨਾਮਜ਼ਦ ਕਰ ਸਕਦੇ ਹੋ। ਅਸੀਂ ਤੁਹਾਡੇ ਬਿੱਲ ਨੂੰ ਕਿਸੇ ਹੋਰ ਵਿਅਕਤੀ ਨੂੰ ਵੀ ਭੇਜ ਸਕਦੇ ਹਾਂ ਜੇਕਰ ਉਹ ਲਿਖਤੀ ਰੂਪ ਵਿੱਚ ਅਜਿਹਾ ਕਰਨ ਲਈ ਸਹਿਮਤ ਹੁੰਦੇ ਹਨ।
2.3 ਜੇਕਰ ਤੁਸੀਂ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਹੋ
ਜੇਕਰ ਤੁਸੀਂ ਸਾਨੂੰ ਦੱਸਦੇ ਹੋ ਕਿ ਤੁਸੀਂ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਹੋ ਜਾਂ ਪ੍ਰਭਾਵਿਤ ਹੋ ਰਹੇ ਹੋ, ਤਾਂ ਅਸੀਂ ਸਾਡੀ ਮਾਹਰ ਗਾਹਕ ਦੇਖਭਾਲ ਟੀਮ ਤੋਂ ਇੱਕ ਕੇਸ ਮੈਨੇਜਰ ਨਿਯੁਕਤ ਕਰਾਂਗੇ ਜੋ ਤੁਹਾਡੇ ਖਾਤੇ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮੱਦਦ ਕਰੇਗਾ। ਅਸੀਂ ਤੁਹਾਡੀ ਨਿੱਜਤਾ, ਸੁਰੱਖਿਆ ਅਤੇ ਗੁਪਤਤਾ ਦੀ ਸੁਰੱਖਿਆ ਲਈ ਤੁਹਾਡੇ ਖਾਤੇ 'ਤੇ ਵਾਧੂ ਸੁਰੱਖਿਆ ਉਪਾਅ ਵੀ ਲਾਗੂ ਕਰਾਂਗੇ।
ਹੋਰ ਵੇਰਵਿਆਂ ਲਈ ਕਿਰਪਾ ਕਰਕੇ ਸਾਡੀ ਪਰਿਵਾਰਕ ਹਿੰਸਾ ਸਹਾਇਤਾ ਨੀਤੀ ਨੂੰ ਵੇਖੋ।
2.4 ਤੁਹਾਡੀ ਗੁਪਤਤਾ ਦੀ ਸੁਰੱਖਿਆ ਕਰਨਾ
ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਦੇ ਮਹੱਤਵ ਦੀ ਕਦਰ ਕਰਦੇ ਹਾਂ।
ਅਸੀਂ ਗੁਪਤਤਾ ਅਤੇ ਡੇਟਾ ਪ੍ਰੋਟੈਕਸ਼ਨ ਐਕਟ 2014 (ਵਿਕ) "ਗੁਪਤਤਾ ਕਾਨੂੰਨ" ਦੇ ਅਧੀਨ ਜਾਣਕਾਰੀ ਗੁਪਤਤਾ ਸਿਧਾਂਤਾਂ ਦੁਆਰਾ ਕਾਨੂੰਨੀ ਤੌਰ 'ਤੇ ਬੰਨ੍ਹੇ ਹੋਏ ਹਾਂ
ਅਸੀਂ ਤੁਹਾਡਾ ਕਰਜ਼ਾ ਕਿਸੇ ਹੋਰ ਪਾਰਟੀ ਨੂੰ ਨਹੀਂ ਵੇਚਾਂਗੇ।
2.5 ਸਾਡੇ ਪ੍ਰਤੀ ਤੁਹਾਡੀ ਵਚਨਬੱਧਤਾ
ਅਸੀਂ ਤੁਹਾਡੇ ਖਾਤੇ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮੱਦਦ ਕਰਨ ਅਤੇ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਲਈ ਇੱਕ ਸਹਾਇਤਾ ਯੋਜਨਾ ਤਿਆਰ ਕਰਨ ਲਈ ਤੁਹਾਡੇ ਨਾਲ ਕੰਮ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗੇ।
ਇਸਦੇ ਬਦਲੇ ਵਿੱਚ, ਅਸੀਂ ਤੁਹਾਨੂੰ ਕਹਿੰਦੇ ਹਾਂ ਕਿ:
• ਸੰਪਰਕ ਵਿੱਚ ਰਹੋ ਅਤੇ ਸਾਨੂੰ ਆਪਣੇ ਹਾਲਾਤਾਂ ਵਿੱਚ ਕਿਸੇ ਵੀ ਤਬਦੀਲੀ ਬਾਰੇ ਸੂਚਿਤ ਕਰਦੇ ਰਹੋ
• ਸਾਨੂੰ ਦੱਸੋ ਜੇਕਰ ਤੁਹਾਨੂੰ ਤੁਹਾਡੇ ਖਾਤੇ ਲਈ ਕੀਤੇ ਗਏ ਪ੍ਰਬੰਧਾਂ ਨੂੰ ਪੂਰਾ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਜਦੋਂ ਤੱਕ ਤੁਸੀਂ ਸਾਡੇ ਗਾਹਕ ਸਹਾਇਤਾ ਪ੍ਰੋਗਰਾਮ ਵਿੱਚ ਰਹਿੰਦੇ ਹੋ, ਅਸੀਂ ਪਾਣੀ ਦੀ ਸਪਲਾਈ 'ਤੇ ਰੋਕ, ਕਾਨੂੰਨੀ ਕਾਰਵਾਈ ਅਤੇ ਵਿਆਜ ਸਮੇਤ ਕਰਜ਼ੇ ਦੀ ਵਸੂਲੀ ਦੇ ਵਧੀਕ ਖ਼ਰਚਿਆਂ ਸਮੇਤ ਕਰਜ਼ੇ ਦੀ ਵਸੂਲੀ ਨੂੰ ਅੱਗੇ ਨਹੀਂ ਵੱਧਣ ਦੇਵਾਂਗੇ।
2.6 ਜੇਕਰ ਤੁਸੀਂ ਭੁਗਤਾਨ ਨਹੀਂ ਕਰਦੇ ਜਾਂ ਸੰਪਰਕ ਵਿੱਚ ਨਹੀਂ ਰਹਿੰਦੇ ਹੋ ਤਾਂ
ਜੇਕਰ ਤੁਸੀਂ ਸਹਿਮਤ ਹੋਏ ਭੁਗਤਾਨ ਨਹੀਂ ਕਰਦੇ ਜਾਂ ਗਿਪਸਲੈਂਡ ਵਾਟਰ ਜਾਂ ਸਾਡੀ ਤਰਫ਼ੋਂ ਕੰਮ ਕਰਨ ਵਾਲੀਆਂ ਏਜੰਸੀਆਂ ਨਾਲ ਗੱਲਬਾਤ ਨਹੀਂ ਕਰਦੇ ਹੋ, ਤਾਂ ਅਸੀਂ ਕਰਜ਼ੇ ਦੀ ਵਸੂਲੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਸੰਪਰਕ ਕਰਨ ਲਈ ਢੁੱਕਵੇਂ ਯਤਨ ਕਰਾਂਗੇ, ਇਸ ਵਿੱਚ ਹੇਠ ਲਿਖਿਆਂ ਵਿੱਚੋਂ ਇੱਕ ਕਰਨਾ ਸ਼ਾਮਲ ਹੈ;
• ਕਾਰੋਬਾਰੀ ਘੰਟਿਆਂ ਦੇ ਅੰਦਰ ਫ਼ੋਨ ਕਾਲ;
• ਕਾਰੋਬਾਰੀ ਸਮੇਂ ਤੋਂ ਬਾਹਰ ਫ਼ੋਨ ਕਾਲ; ਜਾਂ
• ਸਹੂਲਤ ਪਤੇ 'ਤੇ ਦੌਰਾ।
ਜੇਕਰ ਇਹ ਕਾਰਗਰ ਨਹੀਂ ਹੁੰਦਾ, ਅਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਵਿੱਚ ਕਾਮਯਾਬ ਨਹੀਂ ਹੋਏ ਹਾਂ, ਤਾਂ ਅਸੀਂ ਦੋ ਜਾਂ ਦੋ ਤੋਂ ਵੱਧ ਹੋਰ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਤੁਹਾਡੇ ਨਾਲ ਸੰਪਰਕ ਕਰਨ ਲਈ ਘੱਟੋ-ਘੱਟ ਤਿੰਨ ਵਾਧੂ ਕੋਸ਼ਿਸ਼ਾਂ ਕਰਾਂਗੇ, ਜਿਸ ਵਿੱਚ ਹੇਠ ਲਿਖੀਆਂ ਕਿਸਮਾਂ ਸ਼ਾਮਲ ਹਨ ਪਰ ਇਹ ਇਹਨਾਂ ਤੱਕ ਹੀ ਸੀਮਿਤ ਨਹੀਂ ਹਨ;
• ਕਾਰੋਬਾਰੀ ਸਮੇਂ ਦੇ ਅੰਦਰ ਫ਼ੋਨ ਦੁਆਰਾ;
• ਕਾਰੋਬਾਰੀ ਸਮੇਂ ਤੋਂ ਬਾਹਰ ਫ਼ੋਨ ਦੁਆਰਾ;
• ਸੇਵਾ ਪਤੇ 'ਤੇ ਸਾਈਟ ਦਾ ਦੌਰਾ;
• ਆਮ ਡਾਕ ਦੁਆਰਾ;
• ਰਜਿਸਟਰਡ ਡਾਕ ਦੁਆਰਾ;
• ਈ - ਮੇਲ ਦੁਆਰਾ;
• SMS ਦੁਆਰਾ।
ਅਸੀਂ ਅੰਤਿਮ ਨੋਟਿਸ ਵੀ ਭੇਜਾਂਗੇ।
2.7 ਵਿਵਾਦ ਨਿਪਟਾਰਾ
ਜੇਕਰ ਤੁਸੀਂ ਖੁਸ਼ ਨਹੀਂ ਹੋ ਤਾਂ ਸਾਡੇ ਗਾਹਕ ਚਾਰਟਰ ਦੇ ਅਨੁਸਾਰ ਅਸੀਂ ਆਪਣੀ ਵਿਵਾਦ ਨਿਪਟਾਰਾ ਪ੍ਰਕਿਰਿਆ ਅਤੇ ਵਿਕਟੋਰੀਆ ਦੇ ਊਰਜਾ ਅਤੇ ਜਲ ਲੋਕਪਾਲ (EWOV) ਕੋਲ ਸ਼ਿਕਾਇਤ ਦਰਜ ਕਰਨ ਦੇ ਤੁਹਾਡੇ ਅਧਿਕਾਰ ਬਾਰੇ ਜਾਣਕਾਰੀ ਪ੍ਰਦਾਨ ਕਰਾਂਗੇ।
2.8 ਸਾਡੇ ਨਾਲ ਸੰਪਰਕ ਕਰੋ
ਅਸੀਂ ਜਾਣਦੇ ਹਾਂ ਕਿ ਭੁਗਤਾਨ ਸੰਬੰਧੀ ਸਮੱਸਿਆਵਾਂ ਦਾ ਅਨੁਭਵ ਕਰਨਾ ਬਹੁਤ ਜ਼ਿਆਦਾ ਤਣਾਅਪੂਰਨ ਹੋ ਸਕਦਾ ਹੈ। ਸਾਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਸਹੀ ਸਹਾਇਤਾ ਮਿਲੇ ਜੋ ਤੁਹਾਡੀ ਮੱਦਦ ਕਰੇ।
ਤੁਸੀਂ ਸਾਡੀ ਸਹਾਇਤਾ ਲਈ ਇਸ ਦੁਆਰਾ ਸੰਪਰਕ ਕਰ ਸਕਦੇ ਹੋ;
ਵੈੱਬ www.gippswater.com.au/residential/your-account/customer-support
customercare@gippswater.com.au 'ਤੇ ਈਮੇਲ ਕਰੋ
ਫ਼ੋਨ 1800 050 500
ਡਾਕ PO BOX 546, Traralgon VIC 3844
ਜੇਕਰ ਤੁਹਾਨੂੰ ਸਾਡੇ ਨਾਲ ਸੰਪਰਕ ਕਰਨ ਲਈ ਸਹਾਇਤਾ ਦੀ ਲੋੜ ਹੈ
• ਜੇਕਰ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 1800 131 450 'ਤੇ ਜਾਂ https://www.tisnational.gov.au 'ਤੇ ਨੈਸ਼ਨਲ ਟ੍ਰਾਂਸਲੇਟਿੰਗ ਐਂਡ ਇੰਟਰਪ੍ਰੇਟਿੰਗ ਸਰਵਿਸ (TIS) ਨਾਲ ਸੰਪਰਕ ਕਰਕੇ ਮੁਫ਼ਤ ਦੁਭਾਸ਼ੀਆ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹੋ। ਅਸੀਂ ਬੇਨਤੀ ਕਰਨ 'ਤੇ ਤੁਹਾਨੂੰ ਇਸ ਨੀਤੀ ਦੀ ਇੱਕ ਵੱਖਰੀ ਭਾਸ਼ਾ ਵਿੱਚ ਵੀ ਕਾਪੀ ਪ੍ਰਦਾਨ ਕਰ ਸਕਦੇ ਹਾਂ।
• ਜੇਕਰ ਤੁਸੀਂ ਬੋਲ਼ੇ ਹੋ, ਸੁਣਨ ਜਾਂ ਬੋਲਣ ਵਿੱਚ ਕਮਜ਼ੋਰੀ ਹੈ, ਤਾਂ ਨੈਸ਼ਨਲ ਰੀਲੇਅ ਸਰਵਿਸ ਮੁਫ਼ਤ ਸਹਾਇਤਾ ਪ੍ਰਦਾਨ ਕਰਦੀ ਹੈ - https://www.communications.gov.au/what-we-do/phone/services-people-disa…
• ਜੇ ਤੁਹਾਨੂੰ ਔਸਲਨ ਦੁਭਾਸ਼ੀਏ ਦੀ ਲੋੜ ਹੈ, ਤਾਂ ਨੈਸ਼ਨਲ ਔਸਲਨ ਦੁਭਾਸ਼ੀਆ ਬੁਕਿੰਗ ਅਤੇ ਭੁਗਤਾਨ ਪ੍ਰਣਾਲੀ 'ਤੇ ਜਾਓ - https://www.nabs.org.au/
ਜੇਕਰ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ ਤਾਂ ਅਸੀਂ ਇਨ੍ਹਾਂ ਸੇਵਾਵਾਂ ਨਾਲ ਜੁੜਨ ਵਿੱਚ ਵੀ ਤੁਹਾਡੀ ਮੱਦਦ ਕਰ ਸਕਦੇ ਹਾਂ।
2.9 ਜਵਾਬ ਦੇਣ ਦੇ ਸਮੇਂ ਵਿੱਚ
ਅਸੀਂ ਜਾਣਦੇ ਹਾਂ ਕਿ ਭੁਗਤਾਨ ਸੰਬੰਧੀ ਸਮੱਸਿਆਵਾਂ ਦਾ ਅਨੁਭਵ ਕਰਨਾ ਬਹੁਤ ਜ਼ਿਆਦਾ ਤਣਾਅਪੂਰਨ ਹੋ ਸਕਦਾ ਹੈ। ਸਾਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਤੁਹਾਨੂੰ ਜਿੰਨੀ ਜਲਦੀ ਸੰਭਵ ਹੋ ਸਕੇ ਸਹੀ ਸਹਾਇਤਾ ਮਿਲੇ ਜੋ ਤੁਹਾਡੀ ਮੱਦਦ ਕਰੇ, ਅਤੇ ਹੇਠ ਲਿਖੀਆਂ ਸਮਾਂ-ਸੀਮਾਵਾਂ ਦੇ ਅਨੁਸਾਰ ਕੰਮ ਕਰਾਂਗੇ:
• 3 ਕਾਰੋਬਾਰੀ ਦਿਨਾਂ ਦੇ ਅੰਦਰ-ਅੰਦਰ ਤੁਹਾਡੀ ਬੇਨਤੀ (ਮੌਖਿਕ ਜਾਂ ਲਿਖਤੀ ਰੂਪ ਵਿੱਚ) ਮਿਲਣ ਨੂੰ ਸਵੀਕਾਰ ਕਰਾਂਗੇ
• 5 ਕਾਰੋਬਾਰੀ ਦਿਨਾਂ ਦੇ ਅੰਦਰ-ਅੰਦਰ ਲਿਖਤੀ ਰੂਪ ਵਿੱਚ ਤੁਹਾਡੀ ਬੇਨਤੀ ਦਾ ਜਵਾਬ ਦੇਵਾਂਗੇ।
2.10 ਕਰਮਚਾਰੀ ਅਤੇ ਸਟਾਫ਼ ਦੀ ਸਿਖਲਾਈ
ਇੰਡਕਸ਼ਨ ਪ੍ਰੋਗਰਾਮ ਦੇ ਹਿੱਸੇ ਵਜੋਂ, ਸਾਡੇ ਸੰਪਰਕ ਕੇਂਦਰ, ਸੰਗ੍ਰਹਿ ਅਤੇ ਸਮਰੱਥਾ, ਗਾਹਕ ਦੇਖਭਾਲ ਸਮੇਤ ਸਾਰੇ ਗਾਹਕ ਸੰਪਰਕ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ, ਜੋ ਬਾਅਦ ਵਿੱਚ ਹੋਣ ਵਾਲੇ ਨਿਯਮਤ ਰਿਫਰੈਸ਼ਰ ਸੈਸ਼ਨਾਂ ਦੁਆਰਾ ਨਵਿਆਈ ਜਾਂਦੀ ਹੈ। ਪ੍ਰਦਾਨ ਕੀਤੀ ਗਈ ਸਿਖਲਾਈ ਦੀ ਨਿਯਮਿਤ ਤੌਰ 'ਤੇ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਹ ਯਕੀਨੀ ਬਣਾਉਣ ਲਈ ਨਵਿਆਈ ਕੀਤੀ ਜਾਂਦੀ ਹੈ ਕਿ ਇਹ ਮੌਜੂਦਾ, ਪ੍ਰਸੰਗਿਕ ਅਤੇ ਢੁੱਕਵੀਂ ਬਣੀ ਰਹੇ।
ਉਹਨਾਂ ਏਜੰਸੀਆਂ ਨੂੰ ਵੀ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ ਜੋ ਗਿਪਸਲੈਂਡ ਵਾਟਰ ਦੀ ਤਰਫੋਂ ਗਾਹਕ ਸੰਪਰਕ, ਕਰਜ਼ੇ ਦੀ ਉਗਰਾਹੀ ਅਤੇ ਗਾਹਕ ਦੇਖਭਾਲ ਲਈ ਗਿਪਸਲੈਂਡ ਵਾਟਰ ਵਿਖੇ ਹੋਰ ਗਾਹਕਾਂ ਦਾ ਸਾਹਮਣਾ ਕਰਨ ਵਾਲੀਆਂ ਟੀਮਾਂ ਨੂੰ ਤਰਜੀਹੀ ਪਲੰਬਿੰਗ, ਗਾਹਕ ਰੈਜ਼ੋਲੂਸ਼ਨ, ਫਾਲਟ ਅਤੇ ਐਮਰਜੈਂਸੀ, ਕੁਨੈਕਸ਼ਨ ਅਤੇ ਫੀਲਡ ਸੇਵਾਵਾਂ ਸਮੇਤ ਕੰਮ ਕਰਦੀਆਂ ਹਨ।
2.11 ਲਗਾਤਾਰ ਸੁਧਾਰ
ਇਸ ਨੀਤੀ ਅਤੇ ਇਸ ਨਾਲ ਜੁੜੇ ਪ੍ਰੋਗਰਾਮਾਂ ਦੀ ਨਿਰੰਤਰ ਆਧਾਰ 'ਤੇ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸਾਡੇ ਗਾਹਕਾਂ ਅਤੇ ਕਰਮਚਾਰੀਆਂ ਦੀਆਂ ਬਦਲਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਹਨ ਅਤੇ ਉਹਨਾਂ ਨੂੰ ਦਰਸਾਉਂਦੇ ਹਨ।
ਇਹ ਪਹੁੰਚ ਇਹ ਯਕੀਨੀ ਬਣਾਉਣ ਲਈ ਹੈ ਕਿ ਸਾਡਾ ਸਮਰਥਨ ਲਚਕਦਾਰ ਬਣਿਆ ਰਹੇ ਅਤੇ ਕਮਿਊਨਿਟੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਢੁੱਕਵਾਂ ਹੋ ਸਕੇ। ਇਹ ਮੰਨਦੇ ਹੋਏ ਕਿ ਗਾਹਕਾਂ ਅਤੇ ਕਰਮਚਾਰੀਆਂ ਨੂੰ ਕਈ ਤਰ੍ਹਾਂ ਦੇ ਸਮਰਥਨ ਅਤੇ ਜਾਣਕਾਰੀ ਦੀ ਲੋੜ ਹੋ ਸਕਦੀ ਹੈ, ਗਿਪਸਲੈਂਡ ਵਾਟਰ ਲਗਾਤਾਰ ਆਧਾਰ 'ਤੇ ਇਸਦੀ ਪਹੁੰਚ ਨੂੰ ਵਿਭਿੰਨਤਾ ਭਰਿਆ ਬਣਾਉਣ ਲਈ ਵਚਨਬੱਧ ਹੈ।
ਇਸ ਸੰਬੰਧ ਵਿੱਚ, ਅਸੀਂ ਭੁਗਤਾਨ ਸੰਬੰਧੀ ਸਮੱਸਿਆਵਾਂ ਅਤੇ/ਜਾਂ ਕਮਜ਼ੋਰੀਆਂ ਦਾ ਸਾਹਮਣਾ ਕਰ ਰਹੇ ਗਾਹਕਾਂ ਲਈ ਢੁੱਕਵੀਂ ਗਾਹਕ ਕੇਂਦਰਿਤ ਸਹਾਇਤਾ ਵਿਕਸਿਤ ਕਰਨ ਲਈ ਪੀਕ ਬਾਡੀਜ਼ ਅਤੇ ਗਾਹਕ ਕਮੇਟੀਆਂ ਨਾਲ ਮਿਲਕੇ ਕੰਮ ਕਰਾਂਗੇ।
3. ਗਾਰੰਟੀਸ਼ੁਦਾ ਸੇਵਾ ਪੱਧਰ – ਰੋਕ ਅਤੇ ਕਾਨੂੰਨੀ ਕਾਰਵਾਈ
ਜੇਕਰ ਅਸੀਂ ਤੁਹਾਡੇ ਨਾਲ ਸੰਪਰਕ ਕਰਨ, ਤੁਹਾਡੇ ਲਈ ਉਪਲਬਧ ਮੱਦਦ ਅਤੇ ਸਹਾਇਤਾ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਉਚਿਤ ਕੋਸ਼ਿਸ਼ਾਂ ਕਰਨ ਤੋਂ ਪਹਿਲਾਂ ਤੁਹਾਡੀ ਪਾਣੀ ਦੀ ਸਪਲਾਈ 'ਤੇ ਰੋਕ ਲਗਾਉਂਦੇ ਜਾਂ ਤੁਹਾਡੇ ਵਿਰੁੱਧ ਕਾਨੂੰਨੀ ਕਾਰਵਾਈ ਕਰਦੇ ਹਾਂ, ਅਤੇ ਤੁਸੀਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੁੰਦੇ ਹੋ, ਤਾਂ ਜਦੋਂ ਤੱਕ ਤੁਹਾਡੀ ਸੇਵਾ ਬਹਾਲ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਪ੍ਰਤੀ ਦਿਨ $300 ਦੇ ਹਿਸਾਬ ਨਾਲ ਵੱਧ ਤੋਂ ਵੱਧ $900 ਤੁਹਾਡੇ ਬਿੱਲ 'ਤੇ ਛੋਟ ਦੇਣ ਦੇ ਹਿਸਾਬ ਨਾਲ ਮੁਆਵਜ਼ਾ ਦੇਵਾਂਗੇ।
4. ਪਰਿਭਾਸ਼ਾਵਾਂ
ਇਸ ਨੀਤੀ ਦੇ ਉਦੇਸ਼ਾਂ ਲਈ, ਜਦੋਂ ਤੱਕ ਕੁੱਝ ਹੋਰ ਨਹੀਂ ਕਿਹਾ ਗਿਆ, ਹੇਠ ਲਿਖੀਆਂ ਪਰਿਭਾਸ਼ਾਵਾਂ ਲਾਗੂ ਹੋਣਗੀਆਂ;
ਗਾਹਕ ਸਹਾਇਤਾ ਪ੍ਰੋਗਰਾਮ
ਗਿਪਸਲੈਂਡ ਵਾਟਰ ਦਾ ਗਾਹਕ ਸਹਾਇਤਾ ਪ੍ਰੋਗਰਾਮ ਜਿਸਦਾ ਉਦੇਸ਼ ਵਿੱਤੀ ਸਮੱਸਿਆਵਾਂ ਅਤੇ/ਜਾਂ ਕਮਜ਼ੋਰੀਆਂ ਦਾ ਅਨੁਭਵ ਕਰ ਰਹੇ ਗਾਹਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ।
ਗਾਹਕ ਦੇਖਭਾਲ ਟੀਮ
ਵਿੱਤੀ ਸਮੱਸਿਆਵਾਂ, ਕਮਜ਼ੋਰੀਆਂ ਜਾਂ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਗਾਹਕਾਂ ਦੀ ਮੱਦਦ ਕਰਨ ਲਈ ਸਿਖਲਾਈ ਦਿੱਤੀ ਗਈ ਇੱਕ ਮਾਹਰ ਟੀਮ।
ਗਾਹਕ ਦੇਖਭਾਲ ਟੀਮ ਕਾਉਂਸਲਿੰਗ ਸੇਵਾਵਾਂ ਪ੍ਰਦਾਨ ਨਹੀਂ ਕਰਦੀ ਹੈ ਪਰ ਤੁਹਾਡੀਆਂ ਲੋੜਾਂ ਮੁਤਾਬਕ ਕਈ ਕਿਸਮ ਦੇ ਵਿਹਾਰਕ ਸਹਾਇਤਾ ਵਿਕਲਪ ਪ੍ਰਦਾਨ ਕਰ ਸਕਦੀ ਹੈ।
ਸਹਾਇਕ ਗਾਹਕ
ਇੱਕ ਗਾਹਕ ਜੋ ਭੁਗਤਾਨ ਕਰਨਾ ਚਾਹੁੰਦਾ ਹੈ, ਪਰ ਹਰ ਚੀਜ਼ ਦਾ ਭੁਗਤਾਨ ਨਹੀਂ ਕਰ ਸਕਦਾ, ਆਪਣੇ ਬਿੱਲ ਦਾ ਭੁਗਤਾਨ ਕਰਨ ਵਿੱਚ ਛੋਟੀ ਜਾਂ ਲੰਬੀ ਮਿਆਦ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਹਾਇਤਾ ਦੀ ਲੋੜ ਹੈ।
ਭੁਗਤਾਨ ਸਮੱਸਿਆਵਾਂ
ਭੁਗਤਾਨ ਸਹਾਇਤਾ ਦੀ ਮੰਗ ਕਰਦੇ ਹੋਏ, ਆਪਣੀਆਂ ਚੱਲ ਰਹੀਆਂ ਵਿੱਤੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਹੋਣ ਦੇ ਜ਼ੋਖਮ ਵਿੱਚ ਇੱਕ ਗਾਹਕ।
ਕਮਜ਼ੋਰੀ
ਇੱਕ ਗਾਹਕ ਜਿਸਨੂੰ ਵਿਸ਼ੇਸ਼ ਦੇਖਭਾਲ, ਸਹਾਇਤਾ ਜਾਂ ਸੁਰੱਖਿਆ ਦੀ ਲੋੜ ਹੁੰਦੀ ਹੈ।
ਗਿਪਸਲੈਂਡ ਵਾਟਰ ਗਾਹਕ
ਕਿਰਾਏਦਾਰਾਂ ਸਮੇਤ ਰਿਹਾਇਸ਼ੀ ਅਤੇ ਗ਼ੈਰ-ਰਿਹਾਇਸ਼ੀ ਉਦੇਸ਼ਾਂ ਲਈ ਵਰਤੇ ਗਏ ਨਿਵਾਸ ਦਾ ਮਾਲਕ ਜਾਂ ਨਿਵਾਸੀ
ਕਮਿਊਨਿਟੀ ਏਜੰਸੀਆਂ ਅਤੇ ਵਿੱਤੀ ਸਲਾਹਕਾਰ
ਗਿਪਸਲੈਂਡ ਵਾਟਰ ਗਾਹਕਾਂ ਨੂੰ ਕਮਿਊਨਿਟੀ ਏਜੰਸੀਆਂ ਅਤੇ ਵਿੱਤੀ ਸਲਾਹਕਾਰਾਂ ਕੋਲ ਭੇਜਦਾ ਹੈ ਜੋ ਉਹਨਾਂ ਗਾਹਕਾਂ ਨੂੰ ਮੁਫ਼ਤ ਅਤੇ ਗੁਪਤ ਵਿੱਤੀ ਸਲਾਹ ਪ੍ਰਦਾਨ ਕਰਦੇ ਹਨ ਜਿਨ੍ਹਾਂ ਨੂੰ ਦੂਜੇ ਲੈਣਦਾਰਾਂ ਨਾਲ ਸਹਾਇਤਾ ਦੀ ਲੋੜ ਹੁੰਦੀ ਹੈ
ਨੀਤੀ ਸਮੀਖਿਆ ਅਤੇ ਪ੍ਰਵਾਨਗੀ
ਇਹ ਜਾਣਿਆ ਜਾਂਦਾ ਹੈ ਕਿ, ਸਮੇਂ-ਸਮੇਂ 'ਤੇ, ਹਾਲਾਤ ਬਦਲ ਸਕਦੇ ਹਨ ਜਿਸ ਨਾਲ ਇਸ ਦਸਤਾਵੇਜ਼ ਵਿੱਚ ਮਾਮੂਲੀ ਪ੍ਰਬੰਧਕੀ ਤਬਦੀਲੀਆਂ ਦੀ ਲੋੜ ਹੋ ਸਕਦੀ ਹੈ। ਜਿੱਥੇ ਕੋਈ ਅੱਪਡੇਟ ਇਸ ਦਸਤਾਵੇਜ਼ ਨੂੰ ਸਮੱਗਰੀ ਦੇ ਤੌਰ 'ਤੇ ਨਹੀਂ ਬਦਲਦਾ ਹੈ, ਅਜਿਹੀ ਤਬਦੀਲੀ ਪ੍ਰਸ਼ਾਸਕੀ ਤੌਰ 'ਤੇ ਮੰਨਜ਼ੂਰੀ ਦੇਣ ਵਾਲੀ ਸੰਸਥਾ ਦੀ ਮੰਨਜ਼ੂਰੀ ਲੈਣ ਦੀ ਲੋੜ ਤੋਂ ਬਗ਼ੈਰ ਕੀਤੀ ਜਾ ਸਕਦੀ ਹੈ। ਉਦਾਹਰਨਾਂ ਵਿੱਚ ਸਿਰਫ਼ ਟੈਂਪਲੇਟ ਵਿੱਚ ਤਬਦੀਲੀ, ਕਿਸੇ ਅਹੁਦੇ ਜਾਂ ਵਿਭਾਗ ਦਾ ਨਾਮ, ਜਾਂ ਕਾਨੂੰਨ ਵਿੱਚ ਮਾਮੂਲੀ ਅੱਪਡੇਟ ਸ਼ਾਮਲ ਹਨ ਜਿਸਦਾ ਕੋਈ ਸਮੱਗਰੀ ਪ੍ਰਭਾਵ ਨਹੀਂ ਹੁੰਦਾ ਹੈ।
ਜ਼ਿੰਮੇਵਾਰ ਅਧਿਕਾਰੀ
ਮੈਨੇਜਰ ਗਾਹਕ ਸੇਵਾਵਾਂ
ਗਿਣਤੀ ਦੀ ਸਮੀਖਿਆ
2 ਸਾਲ
ਮੰਨਜ਼ੂਰੀ ਦੇਣ ਵਾਲੀ ਸੰਸਥਾ
ਕਾਰਜਕਾਰੀ ਲੀਡਰਸ਼ਿਪ ਟੀਮ
ਆਦਰਸ਼ਕ ਹਵਾਲੇ
ਸੰਬੰਧਿਤ ਨੀਤੀਆਂ
ਪਰਿਵਾਰਕ ਹਿੰਸਾ ਸਹਾਇਤਾ ਨੀਤੀ
ਗਿਪਸਲੈਂਡ ਵਾਟਰ ਗਾਹਕ ਚਾਰਟਰ
ਜਲ ਉਦਯੋਗ ਮਿਆਰ - ਸ਼ਹਿਰੀ ਗਾਹਕ ਸੇਵਾ - ਮਾਰਚ 2023
ਵਾਟਰ ਐਕਟ 1989