ਪਰਿਵਾਰਕ ਹਿੰਸਾ
ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਸਹਾਇਤਾ
ਸਿੱਧਾ ਮੁੱਦੇ 'ਤੇ ਆਉਣਾ
• ਸਾਨੂੰ ਤੁਹਾਨੂੰ ਫ਼ੋਨ ਕਰਨ ਲਈ ਕਹੋ
• ਵਧੇਰੇ ਜਾਣਕਾਰੀ
ਸਾਡੇ ਕੋਲ ਇੱਕ ਸਮਰਪਿਤ ਟੀਮ ਹੈ ਜਿਸਨੂੰ ਉਹਨਾਂ ਲੋਕਾਂ ਦੀ ਮੱਦਦ ਕਰਨ ਲਈ ਸਿਖਲਾਈ ਦਿੱਤੀ ਗਈ ਹੈ ਜੋ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਹਨ ਜਾਂ ਅਨੁਭਵ ਕਰਨ ਦੇ ਜ਼ੋਖਮ ਵਿੱਚ ਹਨ।
ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਕਰਨ ਲਈ ਤੁਹਾਡੇ ਖਾਤੇ 'ਤੇ ਵਾਧੂ ਸੁਰੱਖਿਆ ਉਪਾਅ ਲਾਗੂ ਕਰ ਸਕਦੇ ਹਾਂ।
ਤੁਸੀਂ ਸਾਡੀ ਪਰਿਵਾਰਕ ਹਿੰਸਾ ਨੀਤੀ ਪੜ੍ਹ ਸਕਦੇ ਹੋ।
ਵਧੇਰੇ ਸਹਾਇਤਾ ਲਈ, ਤੁਸੀਂ ਪਰਿਵਾਰਕ ਹਿੰਸਾ ਸਹਾਇਤਾ ਸੇਵਾਵਾਂ 'ਤੇ ਵੀ ਜਾ ਸਕਦੇ ਹੋ।
ਅਸੀਂ ਕਿਵੇਂ ਮੱਦਦ ਕਰ ਸਕਦੇ ਹਾਂ ਇਸ ਬਾਰੇ ਗੱਲਬਾਤ ਕਰਨ ਲਈ, ਸਾਨੂੰ (03) 5177 5997 'ਤੇ ਫ਼ੋਨ ਕਰੋ, ਸਾਡੀਆਂ ਔਨਲਾਈਨ ਸੇਵਾਵਾਂ ਰਾਹੀਂ ਸਾਡੇ ਤੱਕ ਪਹੁੰਚ ਕਰੋ, ਜਾਂ ਹੇਠਾਂ ਦਿੱਤੇ ਫਾਰਮ ਨੂੰ ਭਰ ਕੇ ਸਾਨੂੰ ਤੁਹਾਨੂੰ ਫ਼ੋਨ ਕਰਨ ਲਈ ਕਹੋ।
ਸਾਨੂੰ ਤੁਹਾਨੂੰ ਫ਼ੋਨ ਕਰਨ ਲਈ ਕਹੋ
ਤੁਹਾਡਾ ਨਾਮ
ਫ਼ੋਨ ਨੰਬਰ
ਸਾਡੇ ਲਈ ਤੁਹਾਨੂੰ ਫ਼ੋਨ ਕਰਨ ਦਾ ਸਭ ਤੋਂ ਵਧੀਆ ਸਮਾਂ ਕੀ ਹੈ? (ਵਿਕਲਪਿਕ)
(ਅਸੀਂ ਤੁਹਾਨੂੰ ਉਸ ਸਮੇਂ ਫ਼ੋਨ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜਦੋਂ ਸਮਾਂ ਤੁਹਾਡੇ ਲਈ ਢੁੱਕਵਾਂ ਹੋਵੇ)
ਕੀ ਕੋਈ ਹੋਰ ਜਾਣਕਾਰੀ ਹੈ ਜੋ ਤੁਸੀਂ ਪ੍ਰਦਾਨ ਕਰਨਾ ਚਾਹੁੰਦੇ ਹੋ? (ਵਿਕਲਪਿਕ)
ਜਮ੍ਹਾਂ ਕਰੋ
ਸੰਰਚਨਾ (ਕੌਂਨਫੀਗੂਰੇਸ਼ਨ) ਵਿਕਲਪ ਖੋਲ੍ਹੋ
ਵਧੇਰੇ ਜਾਣਕਾਰੀ
• ਪਰਿਵਾਰਕ ਹਿੰਸਾ ਨੀਤੀ
• ਗਾਹਕ ਸੇਵਾ
• ਗਾਹਕ ਸਹਾਇਤਾ ਨੀਤੀ
• ਭੁਗਤਾਨ ਕਰਨ ਦੇ ਤਰੀਕੇ ਅਤੇ ਵਿਕਲਪ
• ਵਿੱਤੀ ਸਲਾਹਕਾਰ - ਨੈਸ਼ਨਲ ਡੈਬਿਟ ਹੈਲਪਲਾਈਨ
ਪਰਿਵਾਰਕ ਹਿੰਸਾ ਨੀਤੀ
ਸਿੱਧਾ ਮੁੱਦੇ 'ਤੇ ਆਉਣਾ
• ਨੀਤੀ ਬਿਆਨ
• ਉਦੇਸ਼
• ਗੁੰਜਾਇਸ਼ (ਸਕੋਪ)
• ਨੀਤੀ ਵੇਰਵੇ
• ਨੀਤੀ ਸਮੀਖਿਆ ਅਤੇ ਪ੍ਰਵਾਨਗੀ
• ਆਦਰਸ਼ਕ ਹਵਾਲੇ
ਨੀਤੀ ਬਿਆਨ
Gippsland Water (ਗਿਪਸਲੈਂਡ ਵਾਟਰ) (GW) ਸਵੀਕਾਰਦਾ ਹੈ ਕਿ ਪਰਿਵਾਰਕ ਹਿੰਸਾ ਸਾਡੇ ਭਾਈਚਾਰੇ ਦੀ ਸਿਹਤ ਅਤੇ ਭਲਾਈ ਲਈ ਕਾਫ਼ੀ ਵੱਡਾ ਖ਼ਤਰਾ ਹੈ। ਅਸੀਂ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਗਾਹਕਾਂ ਅਤੇ ਕਰਮਚਾਰੀਆਂ ਨੂੰ ਪਛਾਣਨ ਅਤੇ ਉਹਨਾਂ ਨੂੰ ਵਾਜਬ ਜਵਾਬ ਦੇਣ ਲਈ ਵਚਨਬੱਧ ਹਾਂ।
ਅਸੀਂ ਪਰਿਵਾਰਕ ਹਿੰਸਾ ਦੇ ਗੁੰਝਲਦਾਰ ਮੁੱਦਿਆਂ ਦੀ ਆਪਸੀ ਸਮਝ ਵਿੱਚ ਸੁਧਾਰ ਕਰਨ ਲਈ ਜ਼ਰੂਰੀ ਸੇਵਾਵਾਂ ਕਮਿਸ਼ਨ (ESC), ਡਿਪਾਰਟਮੈਂਟ ਆਫ ਫੈਮਿਲੀਜ਼ ਫੇਅਰਨੈਸ ਐਂਡ ਹਾਊਸਿੰਗ (DFFH), ਐਨਰਜੀ ਐਂਡ ਵਾਟਰ ਓਮਬਡਸਮੈਨ ਵਿਕਟੋਰੀਆ (EWOV), ਵਿੱਤੀ ਸਲਾਹਕਾਰਾਂ ਅਤੇ ਹੋਰ ਗਾਹਕ ਪ੍ਰਤੀਨਿਧੀ ਸੰਸਥਾਵਾਂ ਸਮੇਤ ਮੁੱਖ ਹਿੱਤਧਾਰਕਾਂ ਨਾਲ ਖੁੱਲ੍ਹੀ, ਸ਼ਮੂਲੀਅਤ ਭਰੀ ਗੱਲਬਾਤ ਵਿੱਚ ਸ਼ਾਮਲ ਹੋਵਾਂਗੇ।
ਉਦੇਸ਼
ਗਿਪਸਲੈਂਡ ਵਾਟਰ ਸਾਡੇ ਗਾਹਕਾਂ, ਕਰਮਚਾਰੀਆਂ ਅਤੇ ਸਾਡੇ ਦੁਆਰਾ ਸਹੂਲਤ ਪ੍ਰਦਾਨ ਕੀਤੀ ਜਾਂਦੀ ਕਮਿਊਨਿਟੀ 'ਤੇ ਪਰਿਵਾਰਕ ਹਿੰਸਾ ਦੇ ਅਹਿਮ ਪ੍ਰਭਾਵ ਨੂੰ ਸਮਝਦਾ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਗਾਹਕਾਂ ਅਤੇ ਕਰਮਚਾਰੀਆਂ ਨੂੰ ਲੋੜ ਪੈਣ 'ਤੇ ਸਹਾਇਤਾ ਤੱਕ ਪਹੁੰਚ ਹੋਵੇ ਅਤੇ ਸਹਾਇਤਾ ਇਸ ਤਰੀਕੇ ਨਾਲ ਹੋਵੇ ਕਿ ਉਹ ਉਹਨਾਂ ਦੇ ਵਿਅਕਤੀਗਤ ਹਾਲਾਤਾਂ ਨੂੰ ਪੂਰਾ ਕਰਦੀ ਹੋਵੇ।
ਅਸੀਂ ਗਾਹਕਾਂ, ਕਰਮਚਾਰੀਆਂ ਅਤੇ ਕਮਿਊਨਿਟੀ ਲਈ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਪਰਿਵਾਰਕ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਲਈ ਸਰਕਾਰ, ਕਾਰਪੋਰੇਟ ਅਤੇ ਕਮਿਊਨਿਟੀ ਸੈਕਟਰ ਦੇ ਨਾਲ ਮਿਲਕੇ ਕੰਮ ਕਰਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਸਵੀਕਾਰਦੇ ਹਾਂ।
ਗਿਪਸਲੈਂਡ ਵਾਟਰ ਦੀ ਪਰਿਵਾਰਕ ਹਿੰਸਾ ਨੀਤੀ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਗਾਹਕਾਂ ਅਤੇ ਕਰਮਚਾਰੀਆਂ ਦੀ ਸਹਾਇਤਾ ਕਰਨ ਲਈ ਸਾਡੇ ਤਰੀਕੇ ਦੀ ਰੂਪਰੇਖਾ ਦੱਸਦੀ ਹੈ। ਖੁਲਾਸੇ ਕਰਨ ਦੀਆਂ ਬਹੁਤ ਸਾਰੀਆਂ ਰੁਕਾਵਟਾਂ ਨੂੰ ਪਛਾਣਦੇ ਹੋਏ, ਅਸੀਂ ਲੋਕਾਂ ਦੀ ਗੱਲ 'ਤੇ ਵਿਸ਼ਵਾਸ ਕਰਦੇ ਹਾਂ ਅਤੇ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਸਹਾਇਤਾ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੁੰਦੇ ਹਾਂ, ਚਾਹੇ ਉਨ੍ਹਾਂ ਨੇ ਸਾਨੂੰ ਆਪਣੇ ਹਾਲਾਤਾਂ ਦਾ ਖੁਲਾਸਾ ਕੀਤਾ ਹੋਵੇ ਜਾਂ ਨਹੀਂ।
ਅਸੀਂ ਆਪਣੇ ਗਾਹਕ ਦੀਆਂ ਵਿਲੱਖਣ ਸਥਿਤੀਆਂ ਨਾਲ ਸਤਿਕਾਰ, ਹਮਦਰਦੀ ਅਤੇ ਸੰਵੇਦਨਸ਼ੀਲਤਾ ਨਾਲ ਪੇਸ਼ ਆ ਕੇ ਇੱਕ ਸੁਰੱਖਿਅਤ ਅਤੇ ਸਹਾਇਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੀ 'ਸੁਰੱਖਿਆ ਪਹਿਲਾਂ' ਮਾਨਸਿਕਤਾ ਦੇ ਅਨੁਸਾਰ, ਗਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਭਲਾਈ 'ਤੇ ਹਮੇਸ਼ਾ ਸਾਡਾ ਧਿਆਨ-ਕੇਂਦਰਿਤ ਰਹੇਗਾ।
ਗੁੰਜਾਇਸ਼ (ਸਕੋਪ)
ਇਹ ਨੀਤੀ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਜਾਂ ਪਰਿਵਾਰਕ ਹਿੰਸਾ ਤੋਂ ਪ੍ਰਭਾਵਿਤ ਸਾਰੇ ਗਿਪਸਲੈਂਡ ਵਾਟਰ ਗਾਹਕਾਂ ਅਤੇ ਕਰਮਚਾਰੀਆਂ 'ਤੇ ਲਾਗੂ ਹੁੰਦੀ ਹੈ।
ਨੀਤੀ ਵੇਰਵੇ
1. ਸਾਡੀ ਵਚਨਬੱਧਤਾ
ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਗਾਹਕਾਂ ਦੀ ਸਹਾਇਤਾ ਕਰਨ ਲਈ, ਅਸੀਂ ਇਹਨਾਂ ਗੱਲਾਂ ਲਈ ਵਚਨਬੱਧ ਹਾਂ:
• ਇਹ ਯਕੀਨੀ ਬਣਾਉਣ ਲਈ ਕਿ ਗਾਹਕ ਅਤੇ ਕਰਮਚਾਰੀ ਗਿਪਸਲੈਂਡ ਵਾਟਰ ਰਾਹੀਂ ਉਪਲਬਧ ਸਹਾਇਤਾ ਬਾਰੇ ਜਾਣੂ ਹਨ ਅਤੇ ਆਸਾਨੀ ਨਾਲ ਪਹੁੰਚ ਕਰ ਸਕਦੇ ਹਨ।
• ਗਾਹਕ ਅਤੇ ਕਰਮਚਾਰੀ ਜਾਣਕਾਰੀ ਦੀ ਨਿੱਜਤਾ, ਸੁਰੱਖਿਆ ਅਤੇ ਗੁਪਤਤਾ ਦੀ ਸੁਰੱਖਿਆ ਕਰਨ ਲਈ।
• ਹਾਂ-ਪੱਖੀ ਨਤੀਜੇ ਪ੍ਰਾਪਤ ਕਰਨ ਲਈ ਸਾਡੇ ਗਾਹਕਾਂ ਅਤੇ ਕਰਮਚਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਸੰਵੇਦਨਸ਼ੀਲ ਅਤੇ ਢੁੱਕਵੀਂ ਸਹਾਇਤਾ ਪ੍ਰਦਾਨ ਕਰਨ ਲਈ।
• ਸਾਡੀ ਸਹਾਇਤਾ ਨਾਲ ਪਰਿਵਾਰਕ ਹਿੰਸਾ ਨਾਲ ਜੁੜੇ ਵਿੱਤੀ ਪ੍ਰਭਾਵਾਂ ਨਾਲ ਨਜਿੱਠਣ ਲਈ, ਗਾਹਕਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ।
• ਰੈਫ਼ਰਲ ਸੇਵਾਵਾਂ ਰਾਹੀਂ ਗਾਹਕਾਂ ਅਤੇ ਕਰਮਚਾਰੀਆਂ ਨੂੰ ਮਾਹਰ ਸਹਾਇਤਾ ਨਾਲ ਜੋੜਨ ਲਈ।
• ਗਾਹਕਾਂ, ਕਰਮਚਾਰੀਆਂ ਅਤੇ ਸਾਡੇ ਭਾਈਚਾਰੇ 'ਤੇ ਪਰਿਵਾਰਕ ਹਿੰਸਾ ਅਤੇ ਇਸਦੇ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਵਧਾਉਣ ਲਈ।
• ਪ੍ਰਭਾਵੀ ਅਤੇ ਨਿਰੰਤਰ ਚੱਲਣ ਵਾਲੀ ਮਾਹਰ ਸਿਖਲਾਈ ਦੁਆਰਾ ਗਾਹਕਾਂ ਅਤੇ ਕਰਮਚਾਰੀਆਂ ਦੀ ਸਹਾਇਤਾ ਕਰਨ ਲਈ ਅੰਦਰੂਨੀ ਸਮਰੱਥਾ ਦਾ ਨਿਰਮਾਣ ਕਰਨਾ ਜਾਰੀ ਰੱਖਣ ਲਈ।
2. ਪਰਿਭਾਸ਼ਾਵਾਂ
ਪਰਿਵਾਰਕ ਹਿੰਸਾ - ਪਰਿਵਾਰਕ ਹਿੰਸਾ ਸੁਰੱਖਿਆ ਐਕਟ 2008 (ਵਿਕ) ਅਧੀਨ ਇਸ ਤਰ੍ਹਾਂ ਪਰਿਭਾਸ਼ਿਤ ਕੀਤੀ ਗਈ ਹੈ:
(a) ਕਿਸੇ ਵਿਅਕਤੀ ਦੁਆਰਾ ਉਸ ਵਿਅਕਤੀ ਦੇ ਪਰਿਵਾਰਕ ਮੈਂਬਰ ਪ੍ਰਤੀ ਵਿਵਹਾਰ ਜੇਕਰ ਉਹ ਵਿਵਹਾਰ;
(i) ਸਰੀਰਕ ਜਾਂ ਜਿਨਸੀ ਸ਼ੋਸ਼ਣ ਕਰਨ ਵਾਲਾ ਹੈ; ਜਾਂ
(ii) ਭਾਵਨਾਤਮਕ ਜਾਂ ਮਨੋਵਿਗਿਆਨਕ ਤੌਰ 'ਤੇ ਸ਼ੋਸ਼ਣ ਵਾਲਾ ਹੈ; ਜਾਂ
(iii) ਆਰਥਿਕ ਤੌਰ 'ਤੇ ਸ਼ੋਸ਼ਣ ਵਾਲਾ ਹੈ; ਜਾਂ
(iv) ਧਮਕੀ ਭਰਿਆ ਹੈ; ਜਾਂ
(v) ਜ਼ੋਰ-ਜ਼ਬਰਦਸਤੀ ਵਾਲਾ ਹੈ; ਜਾਂ
(vi) ਕਿਸੇ ਹੋਰ ਤਰੀਕਿਆਂ ਨਾਲ ਪਰਿਵਾਰ ਦੇ ਮੈਂਬਰ ਨੂੰ ਨਿਯੰਤਰਿਤ ਕਰਦਾ ਜਾਂ ਹਾਵੀ ਹੁੰਦਾ ਹੈ ਅਤੇ ਉਸ ਪਰਿਵਾਰਕ ਮੈਂਬਰ ਨੂੰ ਉਸ ਪਰਿਵਾਰਕ ਮੈਂਬਰ ਜਾਂ ਕਿਸੇ ਹੋਰ ਵਿਅਕਤੀ ਦੀ ਸੁਰੱਖਿਆ ਜਾਂ ਤੰਦਰੁਸਤੀ ਲਈ ਡਰ ਮਹਿਸੂਸ ਕਰਵਾਉਂਦਾ ਹੈ; ਜਾਂ
(b) ਕਿਸੇ ਵਿਅਕਤੀ ਦੁਆਰਾ ਅਜਿਹਾ ਵਿਵਹਾਰ ਜਿਸ ਨਾਲ ਕਿਸੇ ਬੱਚੇ ਨੂੰ ਸੁਣਨ ਜਾਂ ਦੇਖਣ ਦਾ ਕਾਰਨ ਬਣਦਾ ਹੈ, ਜਾਂ ਪੈਰਾ (a) ਵਿੱਚ ਦਰਸਾਏ ਵਿਵਹਾਰ ਦੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਿੱਤੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਗਾਹਕ - ਕੋਈ ਰਿਹਾਇਸ਼ੀ ਜਾਂ ਛੋਟਾ ਕਾਰੋਬਾਰੀ ਗਾਹਕ ਜਿਸਦਾ ਆਪਣੇ ਖਾਤੇ ਦਾ ਭੁਗਤਾਨ ਕਰਨ ਦਾ ਇਰਾਦਾ ਹੈ ਪਰ ਸਾਡੀਆਂ ਭੁਗਤਾਨ ਸ਼ਰਤਾਂ ਵਿੱਚ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਭੁਗਤਾਨ ਕਰਨ ਦੀ ਵਿੱਤੀ ਸਮਰੱਥਾ ਨਹੀਂ ਹੈ।
ਜ਼ੋਖਮ ਗ੍ਰਸਤ - ਕੋਈ ਰਿਹਾਇਸ਼ੀ ਜਾਂ ਛੋਟਾ ਕਾਰੋਬਾਰੀ ਗਾਹਕ ਜਿਸਨੂੰ ਵਿਸ਼ੇਸ਼ ਦੇਖਭਾਲ, ਸਹਾਇਤਾ ਜਾਂ ਸੁਰੱਖਿਆ ਦੀ ਲੋੜ ਹੁੰਦੀ ਹੈ।
ਗਾਹਕ ਸਹਾਇਤਾ ਪ੍ਰੋਗਰਾਮ – ਇੱਕ ਅਜਿਹਾ ਗਾਹਕ ਸਹਾਇਤਾ ਪ੍ਰੋਗਰਾਮ ਜਿਸਦਾ ਉਦੇਸ਼ ਵਿੱਤੀ ਸਮੱਸਿਆ ਜਾਂ ਵਿੱਤੀ ਸਮੱਸਿਆ ਦੇ ਜ਼ੋਖਮ ਦਾ ਅਨੁਭਵ ਕਰ ਰਹੇ ਗਾਹਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ।
3. ਗਾਹਕ ਸਹਾਇਤਾ
3.1 ਗਿਪਸਲੈਂਡ ਵਾਟਰ 'ਤੇ ਸਹਾਇਤਾ ਤੱਕ ਪਹੁੰਚ ਕਰਨਾ
ਗਿਪਸਲੈਂਡ ਵਾਟਰ ਕੋਲ ਇੱਕ ਮਾਹਰ ਗਾਹਕ ਦੇਖਭਾਲ ਟੀਮ ਹੈ ਜੋ ਪਰਿਵਾਰਕ ਹਿੰਸਾ, ਕਮਜ਼ੋਰੀ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਾਡੇ ਗਾਹਕਾਂ ਦੀ ਸਹਾਇਤਾ ਕਰਨ ਲਈ ਸਮਰਪਿਤ ਹੈ। ਸਾਡੀ ਸਿਖਲਾਈ ਪ੍ਰਾਪਤ ਟੀਮ ਦੇ ਮੈਂਬਰ ਗਾਹਕਾਂ ਦੇ ਨਾਲ ਉਹਨਾਂ ਸਹਾਇਤਾ ਵਿਕਲਪਾਂ ਨੂੰ ਤਿਆਰ ਕਰਨ ਲਈ ਕੰਮ ਕਰਦੇ ਹਨ ਜੋ ਉਹਨਾਂ ਦੀਆਂ ਵਿਲੱਖਣ ਸਥਿਤੀਆਂ ਨੂੰ ਸਭ ਤੋਂ ਵਧੀਆ ਢੰਗ ਨਾਲ ਪੂਰਾ ਕਰਦੇ ਹਨ।
ਅਸੀਂ ਇਸ ਗੱਲ ਦੀ ਪ੍ਰਸ਼ੰਸਾ ਕਰਦੇ ਹਾਂ ਕਿ ਜਦੋਂ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਹੁੰਦੇ ਹੋ, ਤਾਂ ਆਪਣੀ ਕਹਾਣੀ ਨੂੰ ਦੁਬਾਰਾ ਬਿਆਨ ਕਰਨਾ ਮੁਸ਼ਕਲ ਹੋ ਸਕਦਾ ਹੈ ਅਤੇ ਸਦਮੇ ਦਾ ਕਾਰਨ ਬਣ ਸਕਦਾ ਹੈ। ਪਰਿਵਾਰਕ ਹਿੰਸਾ ਦੀਆਂ ਸਥਿਤੀਆਂ ਦੀ ਗੁੰਝਲਦਾਰਤਾ ਦਾ ਇਹ ਵੀ ਮਤਲਬ ਹੈ ਕਿ ਇਸ ਜਾਣਕਾਰੀ ਦਾ ਖੁਲਾਸਾ ਕਰਨਾ ਹਮੇਸ਼ਾ ਸੁਰੱਖਿਅਤ ਨਹੀਂ ਹੋ ਸਕਦਾ ਹੈ।
ਸਿੱਧੀ ਲਾਈਨ - ਗਾਹਕ ਦੇਖਭਾਲ
ਇਹਨਾਂ ਚੁਣੌਤੀਆਂ ਦੇ ਸੰਬੰਧ ਵਿੱਚ, ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਗਾਹਕ ਸਾਡੀ ਗਾਹਕ ਦੇਖਭਾਲ (ਕਸਟਮਰ ਕੇਅਰ) ਟੀਮ ਨੂੰ 03 5177 5997 'ਤੇ ਸਿੱਧਾ ਸੰਪਰਕ ਕਰ ਸਕਦੇ ਹਨ।
ਕੇਸ ਮੈਨੇਜਰ
ਇੱਕ ਸਮਰਪਿਤ ਕੇਸ ਮੈਨੇਜਰ ਨਿਯੁਕਤ ਕੀਤਾ ਜਾਵੇਗਾ, ਮਤਲਬ ਕਿ ਜਿੱਥੇ ਵੀ ਸੰਭਵ ਹੋਵੇ ਤੁਸੀਂ ਉਸੇ ਟੀਮ ਮੈਂਬਰ ਨਾਲ ਗੱਲ ਕਰੋਗੇ ਜੋ ਤੁਹਾਡੀ ਸਥਿਤੀ ਨੂੰ ਸਮਝਦਾ ਹੈ। ਤੁਹਾਨੂੰ ਆਪਣੇ ਕੇਸ ਮੈਨੇਜਰ ਦੀ ਸਿੱਧੀ ਫ਼ੋਨਲਾਈਨ ਤੱਕ ਵੀ ਪਹੁੰਚ ਹੋਵੇਗੀ ਤਾਂ ਜੋ ਤੁਹਾਨੂੰ ਆਪਣੀ ਕਹਾਣੀ ਦੁਬਾਰਾ ਦੱਸਣ ਦੀ ਲੋੜ ਨਾ ਪਵੇ।
3.2 ਤੁਹਾਡੀ ਨਿੱਜਤਾ, ਸੁਰੱਖਿਆ ਅਤੇ ਗੁਪਤਤਾ ਦੀ ਸੁਰੱਖਿਆ ਕਰਨਾ
ਅਸੀਂ ਸਮਝਦੇ ਹਾਂ ਕਿ ਪਰਿਵਾਰਕ ਹਿੰਸਾ ਦਾ ਅਨੁਭਵ ਕਰਨ ਵਾਲੇ ਗਾਹਕ ਸੰਵੇਦਨਸ਼ੀਲ ਜਾਣਕਾਰੀ ਗਿਪਸਲੈਂਡ ਵਾਟਰ ਨੂੰ ਸੌਂਪ ਰਹੇ ਹਨ ਅਤੇ ਉਮੀਦ ਕਰ ਸਕਦੇ ਹਨ ਕਿ ਤੁਹਾਡੀ ਨਿੱਜਤਾ, ਸੁਰੱਖਿਆ ਅਤੇ ਗੁਪਤਤਾ ਦੀ ਸੁਰੱਖਿਆ ਲਈ ਸਾਰੇ ਕਦਮ ਚੁੱਕੇ ਜਾਣਗੇ।
ਅਸੀਂ ਗਾਹਕਾਂ ਦੇ ਇਸ ਵਿਸ਼ਵਾਸ ਦੀ ਮਹੱਤਤਾ ਨੂੰ ਸਵੀਕਾਰਦੇ ਹਾਂ ਕਿ ਉਹ ਆਪਣੀ ਸਥਿਤੀ ਬਾਰੇ ਗਿਪਸਲੈਂਡ ਵਾਟਰ ਨਾਲ ਸਾਂਝੀ ਕੀਤੀ ਜਾਣਕਾਰੀ ਅਪਰਾਧੀਆਂ ਨੂੰ ਨਹੀਂ ਦੱਸੀ ਜਾਂਦੀ ਹੈ। ਤੁਹਾਡੇ ਖਾਤੇ ਦੇ ਸੰਬੰਧ ਵਿੱਚ ਪੁੱਛਗਿੱਛਾਂ ਨੂੰ ਸਿਰਫ਼ ਤੁਹਾਡੇ ਕੇਸ ਮੈਨੇਜਰ ਜਾਂ ਸਾਡੀ ਵਿਸ਼ੇਸ਼ ਗਾਹਕ ਦੇਖਭਾਲ ਟੀਮ ਦੁਆਰਾ ਹੀ ਸੰਭਾਲਿਆ ਜਾਵੇਗਾ।
ਗਿਪਸਲੈਂਡ ਵਾਟਰ ਨੇ ਇਨ੍ਹਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਵਾਧੂ ਉਪਾਅ ਲਾਗੂ ਕੀਤੇ ਹੋਏ ਹਨ।
ਫੌਰੀ ਸੁਰੱਖਿਆ ਸਹਾਇਤਾ
ਜੇਕਰ ਗਾਹਕਾਂ, ਉਹਨਾਂ ਦੇ ਬੱਚਿਆਂ ਜਾਂ ਸਾਡੇ ਕਰਮਚਾਰੀਆਂ ਲਈ ਕੋਈ ਫੌਰੀ ਸੁਰੱਖਿਆ ਜ਼ੋਖਮ ਜਾਂ ਚਿੰਤਾ ਹੈ, ਤਾਂ ਅਸੀਂ ਸਹਾਇਤਾ ਲਈ ਸਥਾਨਕ ਪੁਲਿਸ ਨਾਲ ਸੰਪਰਕ ਕਰਾਂਗੇ ਜਾਂ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰਾਂਗੇ।
ਸੁਰੱਖਿਆ ਨਿਸ਼ਾਨ ਦੀ ਅਰਜ਼ੀ
ਇੱਕ ਵਾਰ ਜਦੋਂ ਤੁਹਾਡਾ ਖਾਤਾ ਗਾਹਕ ਦੇਖਭਾਲ ਟੀਮ ਕੋਲ ਭੇਜ ਦਿੱਤਾ ਜਾਂਦਾ ਹੈ, ਤਾਂ ਸਾਡੀਆਂ ਟੀਮਾਂ ਨੂੰ ਸਾਵਧਾਨ ਕਰਨ ਲਈ ਤੁਹਾਡੇ ਖਾਤੇ ਉੱਪਰ ਇੱਕ ਨਿਸ਼ਾਨ ਲਗਾਇਆ ਜਾਵੇਗਾ ਕਿ ਤੁਹਾਡੇ ਖਾਤੇ ਨਾਲ ਸੰਬੰਧਿਤ ਸਾਰੀਆਂ ਪੁੱਛਗਿੱਛਾਂ ਸਾਡੀ ਗਾਹਕ ਦੇਖਭਾਲ ਟੀਮ ਨੂੰ ਤਬਦੀਲ ਕੀਤੀਆਂ ਜਾਣੀਆਂ ਹਨ।
ਜਾਣਕਾਰੀ ਲੈਣ ਲਈ ਆਈ ਹਰੇਕ ਬੇਨਤੀ ਤੁਹਾਡੇ ਕੇਸ ਮੈਨੇਜਰ ਨੂੰ ਵੀ ਭੇਜੀ ਜਾਵੇਗੀ ਜਾਂ ਜੇਕਰ ਤੁਹਾਡਾ ਕੇਸ ਮੈਨੇਜਰ ਉਪਲਬਧ ਨਹੀਂ ਹੈ, ਤਾਂ ਗਾਹਕ ਦੇਖਭਾਲ ਟੀਮ ਦਾ ਕੋਈ ਹੋਰ ਮੈਂਬਰ ਨੂੰ ਭੇਜੀ ਜਾਵੇਗੀ ਜਿਸਨੂੰ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਗਾਹਕਾਂ ਦੀ ਨਿੱਜਤਾ, ਸੁਰੱਖਿਆ ਅਤੇ ਗੁਪਤਤਾ ਨੂੰ ਯਕੀਨੀ ਬਣਾਉਣ ਲਈ ਅਪਰਾਧੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਰਾਹੀਂ ਨਜਿੱਠਣ ਲਈ ਸਿਖਲਾਈ ਦਿੱਤੀ ਗਈ ਹੈ।
ਇਹ ਨਿਸ਼ਾਨ ਅਪਰਾਧੀਆਂ ਨੂੰ ਰੋਕਣ ਲਈ ਗਿਪਸਲੈਂਡ ਵਾਟਰ ਦੇ ਔਨਲਾਈਨ ਸੇਵਾਵਾਂ ਪੋਰਟਲ ਰਾਹੀਂ ਔਨਲਾਈਨ ਖਾਤਾ ਬਣਾਉਣ ਦੀ ਪਹੁੰਚ 'ਤੇ ਵੀ ਰੋਕ ਲਗਾ ਦੇਵੇਗਾ, ਖ਼ਾਸ ਕਰਕੇ ਸਾਂਝੇ ਖਾਤਿਆਂ ਦੇ ਮਾਮਲੇ ਵਿੱਚ ਜਾਣਕਾਰੀ ਤੱਕ ਪਹੁੰਚ ਕਰਨ 'ਤੇ। ਜੇਕਰ ਤੁਹਾਡੇ ਕੋਲ ਪਹਿਲਾਂ ਹੀ ਔਨਲਾਈਨ ਸੇਵਾਵਾਂ ਖਾਤਾ ਹੈ ਅਤੇ ਤੁਸੀਂ ਸਾਨੂੰ ਸਲਾਹ ਦਿੰਦੇ ਹੋ ਕਿ ਤੁਸੀਂ ਆਪਣੇ ਔਨਲਾਈਨ ਖਾਤੇ ਤੱਕ ਪਹੁੰਚ ਬਰਕਰਾਰ ਰੱਖਣਾ ਚਾਹੁੰਦੇ ਹੋ ਅਤੇ ਤੁਹਾਡੀ ਜਾਣਕਾਰੀ ਸੁਰੱਖਿਅਤ ਹੈ ਤਾਂ ਅਸੀਂ ਤੁਹਾਡੇ ਲਈ ਤੁਹਾਡੇ ਔਨਲਾਈਨ ਸੇਵਾਵਾਂ ਖਾਤੇ ਤੱਕ ਪਹੁੰਚ ਬਣਾਈ ਰੱਖਣ ਦਾ ਪ੍ਰਬੰਧ ਕਰ ਸਕਦੇ ਹਾਂ।
ਇੱਕ ਤੋਂ ਵੱਧ ਸ਼ਨਾਖ਼ਤ ਜਾਂਚਾਂ
ਅਸੀਂ ਸਮਝਦੇ ਹਾਂ ਕਿ ਸਾਂਝੇ ਖਾਤਿਆਂ ਲਈ, ਅਪਰਾਧੀਆਂ ਦੀ ਉਸ ਨਿੱਜੀ ਜਾਣਕਾਰੀ ਤੱਕ ਪਹੁੰਚ ਹੋ ਸਕਦੀ ਹੈ ਜੋ ਉਹਨਾਂ ਨੂੰ ਆਮ ਤਸਦੀਕ ਅਤੇ ਸ਼ਨਾਖ਼ਤ ਜਾਂਚਾਂ ਨੂੰ ਪਾਸ ਕਰਨ ਦਿੰਦੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਤੁਹਾਡੀ ਜਾਣਕਾਰੀ ਅਤੇ ਸੁਰੱਖਿਆ ਨੂੰ ਸੁਰੱਖਿਅਤ ਰੱਖਣ ਲਈ ਸਾਡੀ ਵਾਧੂ ਸ਼ਨਾਖ਼ਤ ਜਾਂਚ ਪ੍ਰਕਿਰਿਆ ਨੂੰ ਤੁਹਾਡੇ ਖਾਤੇ 'ਤੇ ਕਿਰਿਆਸ਼ੀਲ ਕੀਤਾ ਜਾ ਸਕਦਾ ਹੈ। ਵਾਧੂ, ਸ਼ਨਾਖ਼ਤ ਜਾਂਚਾਂ ਵਿੱਚ ਇੱਕ ਪਾਸਵਰਡ ਵੀ ਸ਼ਾਮਲ ਹੋ ਸਕਦਾ ਹੈ।
3.3 ਸੰਵੇਦਨਸ਼ੀਲ ਅਤੇ ਢੁੱਕਵੇਂ ਸਹਾਇਤਾ ਵਿਕਲਪ
ਗਿਪਸਲੈਂਡ ਵਾਟਰ ਪਰਿਵਾਰਕ ਹਿੰਸਾ ਦੀਆਂ ਸਥਿਤੀਆਂ ਦੀ ਗੁੰਝਲਦਾਰ ਪ੍ਰਕਿਰਤੀ ਨੂੰ ਪਛਾਣਦਾ ਹੈ। ਇਸਦਾ ਮਤਲਬ ਹੈ ਕਿ ਗਾਹਕ ਕਈ ਤਰ੍ਹਾਂ ਦੇ ਸਹਾਇਤਾ ਵਿਕਲਪਾਂ ਤੋਂ ਲਾਭ ਲੈ ਸਕਦੇ ਹਨ। ਤੁਹਾਡਾ ਸਮਰਪਿਤ ਕੇਸ ਮੈਨੇਜਰ ਤੁਹਾਡੀਆਂ ਲੋੜਾਂ ਅਤੇ ਚੁਣੌਤੀਆਂ ਨੂੰ ਸਮਝਣ ਲਈ ਤੁਹਾਡੇ ਨਾਲ ਮਿਲਕੇ ਕੰਮ ਕਰੇਗਾ ਅਤੇ ਸਹਾਇਤਾ ਯੋਜਨਾ ਤਿਆਰ ਕਰੇਗਾ ਜੋ ਤੁਹਾਡੇ ਵਿਅਕਤੀਗਤ ਹਾਲਾਤਾਂ ਲਈ ਸਭ ਤੋਂ ਵਧੀਆ ਢੁੱਕਵੀਂ ਹੈ।
ਜਦੋਂਕਿ ਸਾਡੀ ਗਾਹਕ ਦੇਖਭਾਲ ਟੀਮ ਪੇਸ਼ੇਵਰ ਕਾਊਂਸਲਿੰਗ ਸਹਾਇਤਾ ਪ੍ਰਦਾਨ ਕਰਨ ਵਿੱਚ ਅਸਮਰੱਥ ਹੈ, ਉਹ ਇਹ ਕਰ ਸਕਦੇ ਹਨ:
• ਹਮਦਰਦੀ ਨਾਲ ਅਤੇ ਬਗ਼ੈਰ ਕੋਈ ਰਾਏ ਕਾਇਮ ਕੀਤੇ ਸਰਗਰਮੀ ਨਾਲ ਸੁਣ ਸਕਦੇ ਹਨ
• ਤੁਹਾਡੇ ਖੁਲਾਸੇ ਨੂੰ ਸਵੀਕਾਰ ਕਰ ਸਕਦੇ ਹਨ ਅਤੇ ਜਾਂਚ ਕਰ ਸਕਦੇ ਹਨ ਕਿ ਤੁਹਾਨੂੰ ਫੌਰੀ ਖ਼ਤਰੇ ਵਿੱਚ ਤਾਂ ਨਹੀਂ ਹੋ
• ਆਪਣੀ ਨਿੱਜਤਾ, ਸੁਰੱਖਿਆ ਅਤੇ ਗੁਪਤਤਾ ਨੂੰ ਹੋਰ ਸੁਰੱਖਿਅਤ ਕਰਨ ਲਈ ਵਾਧੂ ਖਾਤਾ ਸੁਰੱਖਿਆ ਲਾਗੂ ਕਰ ਸਕਦੇ ਹਨ।
• ਢੁੱਕਵੀਂ ਸਹਾਇਤਾ ਯੋਜਨਾ ਵਿਕਸਿਤ ਕਰਨ ਲਈ ਤੁਹਾਡੇ ਨਾਲ ਕੰਮ ਕਰਕੇ ਸਹਾਇਤਾ ਕਰ ਸਕਦੇ ਹਨ
• ਹੋਰ ਸਹਾਇਤਾ ਲਈ ਲਈ ਤੁਹਾਨੂੰ ਹੋਰ ਬਾਹਰੀ ਸਹਾਇਤਾ ਏਜੰਸੀਆਂ ਕੋਲ ਭੇਜ ਸਕਦੇ ਹਨ
3.4 ਕਰਜ਼ਾ ਪ੍ਰਬੰਧਨ
ਅਸੀਂ ਸਮਝਦੇ ਹਾਂ ਕਿ ਪਰਿਵਾਰਕ ਹਿੰਸਾ ਵਿੱਚ ਅਪਰਾਧੀਆਂ ਵੱਲੋਂ ਵਿੱਤੀ ਦੁਰਵਿਵਹਾਰ ਕੀਤਾ ਜਾਣਾ ਸ਼ਾਮਲ ਹੁੰਦਾ ਹੈ ਜੋ ਅਕਸਰ ਕਰਜ਼ੇ ਦੀ ਜ਼ਿੰਮੇਵਾਰੀ ਤੋਂ ਪਰਹੇਜ਼ ਕਰਦੇ ਹਨ, ਆਪਣੇ ਮੌਜੂਦਾ ਜਾਂ ਸਾਬਕਾ ਸਾਥੀਆਂ ਨੂੰ ਅਹਿਮ ਵਿੱਤੀ ਦੇਣਦਾਰੀਆਂ ਸਮੇਤ ਛੱਡ ਦਿੰਦੇ ਹਨ। ਇਹ ਖ਼ਾਸ ਤੌਰ 'ਤੇ ਅਪਰਾਧੀ ਦੇ ਨਾਲ ਸਾਂਝੇ ਤੌਰ 'ਤੇ ਰੱਖੇ ਖਾਤਿਆਂ ਨਾਲ ਜੁੜੇ ਕਰਜ਼ਿਆਂ ਲਈ ਸਮੱਸਿਆਜਨਕ ਹੁੰਦਾ ਹੈ।
ਜੇਕਰ ਤੁਸੀਂ ਪਰਿਵਾਰਕ ਹਿੰਸਾ ਤੋਂ ਪ੍ਰਭਾਵਿਤ ਹੋਣ ਵਾਲੇ ਵਜੋਂ ਪਛਾਣੇ ਜਾਂਦੇ ਹੋ, ਤਾਂ ਅਸੀਂ ਤੁਹਾਡੇ ਖਾਤੇ ਨੂੰ ਸਾਡੇ ਗਾਹਕ ਸਹਾਇਤਾ ਪ੍ਰੋਗਰਾਮ ਦੇ ਅੰਦਰ ਰਜਿਸਟਰ ਕਰਾਂਗੇ ਜੋ ਤੁਹਾਡੇ ਖਾਤੇ 'ਤੇ ਸਾਰੀਆਂ ਕਰਜ਼ਾ ਵਸੂਲੀ ਗਤੀਵਿਧੀ ਨੂੰ ਤੁਰੰਤ ਰੋਕ ਦੇਵੇਗਾ (ਕੋਈ ਵਾਧੂ ਕਰਜ਼ਾ ਵਸੂਲੀ ਲਾਗਤਾਂ, ਵਿਆਜ ਅਤੇ/ਜਾਂ ਭੁਗਤਾਨ ਕਰਨ ਵਿੱਚ ਅਸਫ਼ਲ ਰਹਿਣ 'ਤੇ ਲੱਗਣ ਵਾਲੀਆਂ ਫ਼ੀਸਾਂ ਸਮੇਤ) ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕਰਜ਼ੇ ਦੇ ਕਾਰਨ ਤੁਹਾਡੀ ਪਾਣੀ ਦੀ ਸਪਲਾਈ 'ਤੇ ਰੋਕ ਨਹੀਂ ਲੱਗੀ ਹੈ।
ਤੁਹਾਡਾ ਸਮਰਪਿਤ ਕੇਸ ਮੈਨੇਜਰ ਤੁਹਾਡੀਆਂ ਲੋੜਾਂ ਅਤੇ ਚੁਣੌਤੀਆਂ ਨੂੰ ਸਮਝਣ ਲਈ ਤੁਹਾਡੇ ਨਾਲ ਕੰਮ ਕਰੇਗਾ ਅਤੇ ਤੁਹਾਡੇ ਕਰਜ਼ੇ ਦੇ ਪ੍ਰਬੰਧਨ ਲਈ ਇੱਕ ਪਹੁੰਚ ਤਿਆਰ ਕਰੇਗਾ ਜੋ ਤੁਹਾਡੇ ਹਾਲਾਤਾਂ ਅਤੇ ਭੁਗਤਾਨ ਕਰਨ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖਦਾ ਹੈ।
ਕਰਜ਼ਾ ਸਹਾਇਤਾ ਵਿਕਲਪਾਂ ਵਿੱਚ ਸ਼ਾਮਲ ਹੋ ਸਕਦੀਆਂ ਹਨ:
• ਕਿਫ਼ਾਇਤੀ ਅਤੇ ਲਚਕਦਾਰ ਭੁਗਤਾਨ ਯੋਜਨਾਵਾਂ
• ਭੁਗਤਾਨ ਪ੍ਰਬੰਧਾਂ ਦਾ ਭੁਗਤਾਨ ਕਰਨ ਲਈ ਹੋਰ ਸਮਾਂ
• ਰੈਫ਼ਰਲ ਅਤੇ ਅਰਜ਼ੀ ਦੇਣ ਵਿੱਚ ਸਹਾਇਤਾ ਰਾਹੀਂ ਸਰਕਾਰੀ ਗ੍ਰਾਂਟਾਂ ਅਤੇ ਸਹਾਇਤਾ ਪ੍ਰੋਗਰਾਮਾਂ (ਜਿਵੇਂ ਕਿ ਉਪਯੋਗਤਾ ਰਾਹਤ ਗ੍ਰਾਂਟ ਸਕੀਮ) ਤੱਕ ਪਹੁੰਚ ਦੀ ਸਹੂਲਤ
• ਵਿੱਤੀ ਕਾਊਂਸਲਿੰਗ ਸਮੇਤ ਬਾਹਰੀ ਸਹਾਇਤਾ ਸੇਵਾਵਾਂ ਦੇ ਹਵਾਲੇ
• ਕਰਜ਼ੇ ਤੋਂ ਰਾਹਤ (ਡੈਬਿਟ ਰਿਲੀਫ਼)
ਕਰਜ਼ੇ ਤੋਂ ਰਾਹਤ (ਡੈਬਿਟ ਰਿਲੀਫ਼)
ਗਿਪਸਲੈਂਡ ਵਾਟਰ ਦੇ ਬਕਾਇਆ ਕਰਜ਼ੇ ਦਾ ਪ੍ਰਬੰਧਨ ਕਰਨ ਲਈ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਗਾਹਕਾਂ ਲਈ ਵਾਧੂ ਸਹਾਇਤਾ ਵਿਕਲਪ ਉਪਲਬਧ ਹਨ। ਇੱਕ ਵਾਰ ਜਦੋਂ ਕਿਸੇ ਗਾਹਕ ਦੀ ਪਰਿਵਾਰਕ ਹਿੰਸਾ ਦੁਆਰਾ ਪ੍ਰਭਾਵਿਤ ਹੋਣ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਗਿਪਸਲੈਂਡ ਵਾਟਰ ਕਈ ਕਾਰਕਾਂ ਦੇ ਆਧਾਰ 'ਤੇ ਤੁਹਾਡੇ ਕਰਜ਼ੇ ਦਾ ਸਾਰਾ ਜਾਂ ਕੁੱਝ ਹਿੱਸਾ ਮੁਆਫ ਜਾਂ ਮੁਅੱਤਲ ਕਰ ਸਕਦਾ ਹੈ, ਜਿਸ ਵਿੱਚ ਸ਼ਾਮਲ ਹਨ:
• ਬਕਾਇਆ ਰਕਮ
• ਉਹ ਹਾਲਾਤ ਜਿਨ੍ਹਾਂ ਵਿੱਚ ਬਕਾਇਆ ਜਮ੍ਹਾਂ ਹੋਇਆ ਸੀ (ਸਮੇਤ ਇਸਦੇ ਕਿ ਇਹ ਵਿੱਤੀ ਦੁਰਵਿਵਹਾਰ ਦੇ ਨਤੀਜੇ ਵਜੋਂ ਜਮ੍ਹਾਂ ਹੋਇਆ ਸੀ)
• ਕੀ ਬਕਾਇਆ ਜਮ੍ਹਾਂ ਹੋਣਾ ਚਾਹੀਦਾ ਸੀ
• ਭੁਗਤਾਨ ਸਹਾਇਤਾ ਦੇ ਕਿਹੜੇ ਵਿਕਲਪ ਪ੍ਰਭਾਵਸ਼ਾਲੀ ਰਹੇ ਹਨ (ਜਾਂ ਹੋ ਸਕਦੇ ਹਨ)
• ਗਾਹਕ ਦੇ ਨਿੱਜੀ ਹਾਲਾਤ ਅਤੇ ਬਕਾਇਆ ਭੁਗਤਾਨ ਕਰਨ ਦੀ ਸਮਰੱਥਾ।
ਜੇਕਰ ਤੁਹਾਡੇ ਹਾਲਾਤ ਬਦਲ ਜਾਂਦੇ ਹਨ, ਤਾਂ ਤੁਹਾਡਾ ਕੇਸ ਮੈਨੇਜਰ ਇਹ ਯਕੀਨੀ ਬਣਾਉਣ ਲਈ ਤੁਹਾਡੇ ਨਾਲ ਕੰਮ ਕਰੇਗਾ ਕਿ ਤੁਹਾਡੇ ਖਾਤੇ 'ਤੇ ਲਾਗੂ ਬਕਾਇਆ ਸਹਾਇਤਾ ਉਸ ਅਨੁਸਾਰ ਢਾਲੀ ਜਾਂਦੀ ਹੈ।
ਸਾਂਝੇ ਖਾਤੇ
ਅਸੀਂ ਸਮਝਦੇ ਹਾਂ ਕਿ ਸਾਂਝੇ ਖਾਤਿਆਂ 'ਤੇ ਗਾਹਕਾਂ ਨੂੰ ਕਰਜ਼ੇ ਦੀ ਸਹਾਇਤਾ ਤੱਕ ਪਹੁੰਚਣ ਲਈ ਵਾਧੂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਖ਼ਾਸ ਤੌਰ 'ਤੇ ਜੇਕਰ ਖਾਤੇ 'ਤੇ ਕੋਈ ਹੋਰ ਵਿਅਕਤੀ ਅਪਰਾਧੀ ਹੈ। ਇਸ ਵਿੱਚ ਵਿੱਤੀ ਜਾਣਕਾਰੀ ਤੱਕ ਪਹੁੰਚ ਨਾ ਹੋਣਾ, ਕਰਜ਼ੇ ਬਾਰੇ ਅਣਜਾਣ ਹੋਣਾ ਅਤੇ ਅਪਰਾਧੀ ਦੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਬਾਰੇ ਡਰਨਾ ਸ਼ਾਮਲ ਹੋ ਸਕਦਾ ਹੈ।
ਭਾਵੇਂ ਸਿਰਫ਼ ਇੱਕ ਖਾਤਾ ਧਾਰਕ ਪਰਿਵਾਰਕ ਹਿੰਸਾ ਤੋਂ ਪ੍ਰਭਾਵਿਤ ਹੁੰਦਾ ਹੈ, ਅਸੀਂ ਤੁਰੰਤ ਸਾਂਝੇ ਖਾਤਿਆਂ 'ਤੇ ਸਾਰੀਆਂ ਉਗਰਾਹੀ ਗਤੀਵਿਧੀਆਂ ਨੂੰ ਰੋਕ ਦੇਵਾਂਗੇ (ਕੋਈ ਵਾਧੂ ਕਰਜ਼ੇ ਦੀ ਵਸੂਲੀ ਦੀ ਲਾਗਤ, ਵਿਆਜ ਜਾਂ ਭੁਗਤਾਨ ਬੇਇੱਜ਼ਤੀ ਫੀਸਾਂ ਸਮੇਤ) ਅਤੇ ਇਹ ਯਕੀਨੀ ਬਣਾਵਾਂਗੇ ਕਿ ਕਰਜ਼ੇ ਦੇ ਕਾਰਨ ਤੁਹਾਡੀ ਪਾਣੀ ਦੀ ਸਪਲਾਈ 'ਤੇ ਪਾਬੰਦੀ ਨਹੀਂ ਹੈ।
ਰੁਕਾਵਟਾਂ ਨੂੰ ਦੂਰ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਸਾਂਝੇ ਖਾਤਿਆਂ ਵਾਲੇ ਗਾਹਕ ਵੀ ਪਰਿਵਾਰਿਕ ਹਿੰਸਾ ਤੋਂ ਪ੍ਰਭਾਵਿਤ ਦੂਜੇ ਗਾਹਕਾਂ ਵਾਂਗ ਹੀ ਕਰਜ਼ਾ ਸਹਾਇਤਾ ਮਾਰਗਾਂ ਤੱਕ ਆਸਾਨੀ ਨਾਲ ਪਹੁੰਚ ਕਰਨ ਦੇ ਯੋਗ ਹਨ, ਸਾਡੀ ਗਾਹਕ ਦੇਖਭਾਲ ਟੀਮ:
• ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇਗੀ ਕਿ ਤੁਹਾਡੀ ਗੁਪਤਤਾ ਖਾਤੇ 'ਤੇ ਮੌਜ਼ੂਦ ਦੂਜੇ ਵਿਅਕਤੀਆਂ ਤੋਂ ਸੁਰੱਖਿਅਤ ਹੈ
• ਇਹ ਯਕੀਨੀ ਬਣਾਵੇਗੀ ਕਿ ਤੁਸੀਂ ਅਪਰਾਧੀ ਨਾਲ ਸੰਪਰਕ ਕੀਤੇ ਬਗ਼ੈਰ ਸਹਾਇਤਾ ਤੱਕ ਪਹੁੰਚ ਕਰ ਸਕਦੇ ਹੋ
• ਸਾਂਝੇ ਕਰਜ਼ਿਆਂ ਦੇ ਪ੍ਰਬੰਧਨ ਲਈ ਉਹੀ ਢੁੱਕਵੀਂ ਪਹੁੰਚ ਅਪਣਾਏਗੀ ਜਿਵੇਂ ਕਿ ਇਹ ਵਿਅਕਤੀਗਤ ਖਾਤਿਆਂ ਲਈ ਅਪਣਾਉਂਦੀ ਹੈ
3.5 ਭੁਗਤਾਨ ਸਹਾਇਤਾ
ਅਸੀਂ ਜਾਣਦੇ ਹਾਂ ਕਿ ਪਰਿਵਾਰਕ ਹਿੰਸਾ ਭੁਗਤਾਨ ਕਰਨ ਵਿੱਚ ਮੁਸ਼ਕਲਾਂ ਦਾ ਕਾਰਨ ਬਣ ਸਕਦੀ ਹੈ। ਜੇਕਰ ਤੁਸੀਂ ਪਰਿਵਾਰਕ ਹਿੰਸਾ ਤੋਂ ਪ੍ਰਭਾਵਿਤ ਹੋ ਤਾਂ ਤੁਸੀਂ ਗਿਪਸਲੈਂਡ ਵਾਟਰ ਦੀ ਗਾਹਕ ਸਹਾਇਤਾ ਨੀਤੀ ਦੇ ਤਹਿਤ ਭੁਗਤਾਨ ਸਹਾਇਤਾ ਲਈ ਯੋਗ ਹੋ। ਗਾਹਕ ਸਹਾਇਤਾ ਨੀਤੀ ਭੁਗਤਾਨ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਕਰ ਰਹੇ ਗਾਹਕਾਂ ਲਈ ਬਹੁਤ ਸਾਰੇ ਕਿਸਮ ਦੇ ਭੁਗਤਾਨ ਸਹਾਇਤਾ ਵਿਕਲਪਾਂ ਦਾ ਵਰਣਨ ਕਰਦੀ ਹੈ।
ਸਾਡੀ ਗਾਹਕ ਦੇਖਭਾਲ ਟੀਮ ਭੁਗਤਾਨਾਂ ਕਰਨ ਦੇ ਪ੍ਰਬੰਧ ਲਈ ਇੱਕ ਅਜਿਹੀ ਪਹੁੰਚ ਅਪਣਾਉਣ ਲਈ ਤੁਹਾਡੇ ਨਾਲ ਮਿਲਕੇ ਕੰਮ ਕਰੇਗੀ ਜੋ ਤੁਹਾਡੇ ਹਾਲਾਤਾਂ ਅਤੇ ਭੁਗਤਾਨ ਕਰਨ ਦੀ ਤੁਹਾਡੀ ਸਮਰੱਥਾ ਦੇ ਮੁਤਾਬਕ ਹੋਵੇ। ਪਰਿਵਾਰਕ ਹਿੰਸਾ ਤੋਂ ਪ੍ਰਭਾਵਿਤ ਗਾਹਕਾਂ ਲਈ ਨਿਮਨਲਿਖਤ ਭੁਗਤਾਨ ਸਹਾਇਤਾ ਵਿਕਲਪ ਉਪਲਬਧ ਹਨ।
• ਇਹ ਯਕੀਨੀ ਬਣਾਉਣਾ ਕਿ ਤੁਸੀਂ ਉਹ ਹਰ ਰਿਆਇਤ ਛੋਟ ਪ੍ਰਾਪਤ ਕਰਦੇ ਹੋ ਜਿਸਦੇ ਤੁਸੀਂ ਹੱਕਦਾਰ ਹੋ
• ਇੱਕ ਕਿਫ਼ਾਇਤੀ ਅਤੇ ਲਚਕਦਾਰ ਭੁਗਤਾਨ ਯੋਜਨਾ ਬਣਾਉਣਾ ਜਿਸਦਾ ਤੁਸੀਂ ਪ੍ਰਬੰਧਨ ਕਰ ਸਕਦੇ ਹੋ
• ਸਰਕਾਰੀ ਗ੍ਰਾਂਟ ਲਈ ਅਰਜ਼ੀ ਦੇਣ ਵਿੱਚ ਤੁਹਾਡੀ ਮੱਦਦ ਕਰਨਾ ਜੇ ਤੁਸੀਂ ਯੂਟੀਲਿਟੀ ਰਾਹਤ ਗ੍ਰਾਂਟ ਨੂੰ ਲੈਣ ਦੇ ਹੱਕਦਾਰ ਹੋ ਸਕਦੇ ਹੋ
• ਸਾਡੇ ਆਪਣੇ ਭੁਗਤਾਨ ਮੈਚਿੰਗ, ਗ੍ਰਾਂਟਾਂ ਅਤੇ ਹੋਰ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰਨਾ
• ਪਲੰਬਿੰਗ ਸਹਾਇਤਾ ਲਈ ਸਰਕਾਰੀ ਫ਼ੰਡ ਪ੍ਰਾਪਤ ਪ੍ਰੋਗਰਾਮਾਂ ਤੱਕ ਪਹੁੰਚ, ਜਿੱਥੇ ਤੁਸੀਂ ਯੋਗ ਹੋ
• ਪਾਣੀ ਨੂੰ ਬਚਾਉਣ ਅਤੇ ਤੁਹਾਡੇ ਬਿੱਲਾਂ ਦੀ ਲਾਗਤ ਨੂੰ ਘਟਾਉਣ ਬਾਰੇ ਸਲਾਹ ਪ੍ਰਦਾਨ ਕਰਨਾ
• ਲੋੜ ਪੈਣ 'ਤੇ ਵਿੱਤੀ ਸਲਾਹਕਾਰਾਂ ਅਤੇ ਕਮਿਊਨਿਟੀ ਸੇਵਾਵਾਂ ਦੀ ਸਹਾਇਤਾ ਲੈਣ ਦੀ ਸਿਫ਼ਾਰਸ਼ ਕਰਨਾ
• ਇਹ ਦੇਖਣ ਲਈ ਤੁਹਾਡੇ ਨਾਲ ਨਿਯਮਿਤ ਤੌਰ 'ਤੇ ਸੰਪਰਕ ਕਰਨਾ ਕਿ ਕੀ ਸਾਡੇ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਸਹਾਇਤਾ ਸਹੀ ਹੈ
4. ਕਰਮਚਾਰੀ ਸਹਾਇਤਾ
4.1 ਸਹਾਇਤਾ ਤੱਕ ਪਹੁੰਚ ਕਰਨਾ
ਅਸੀਂ ਸਮਝਦੇ ਹਾਂ ਕਿ ਕਰਮਚਾਰੀਆਂ ਨੂੰ ਆਪਣੇ ਸਹਿਕਰਮੀਆਂ ਨੂੰ ਪਰਿਵਾਰਕ ਹਿੰਸਾ ਦੇ ਨਾਲ ਆਪਣੇ ਅਨੁਭਵ ਦਾ ਖੁਲਾਸਾ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਕਾਰਨ ਕਰਕੇ, ਅਸੀਂ ਕਰਮਚਾਰੀਆਂ ਨੂੰ ਸਹਾਇਤਾ ਦੀ ਮੰਗ ਕਰਨ ਲਈ ਕਈ ਤਰ੍ਹਾਂ ਦੇ ਰਾਹ ਪ੍ਰਦਾਨ ਕਰਦੇ ਹਾਂ। ਕਰਮਚਾਰੀ ਇਹਨਾਂ ਨਾਲ ਗੱਲ ਕਰ ਸਕਦੇ ਹਨ:
• ਆਪਣੇ ਤਤਕਾਲੀ ਲੋਕ ਨੇਤਾ ਜਾਂ ਮੈਨੇਜਰ ਨਾਲ, ਕਾਰਜਕਾਰੀ ਲੀਡਰਸ਼ਿਪ ਟੀਮ ਦੇ ਕਿਸੇ ਵੀ ਮੈਂਬਰ ਜਾਂ ਭਰੋਸੇਯੋਗ ਸਹਿਕਰਮੀ ਨਾਲ ਜੋ ਸੰਬੰਧਿਤ ਮੈਨੇਜਰ ਨਾਲ ਸੰਪਰਕ ਕਰ ਸਕਦਾ ਹੈ।
• HR ਟੀਮ ਦੇ ਕਿਸੇ ਮੈਂਬਰ, ਸੰਗਠਨਾਤਮਕ ਵਿਕਾਸ ਮੈਨੇਜਰ, ਸੁਰੱਖਿਆ ਅਤੇ ਤੰਦਰੁਸਤੀ ਮੈਨੇਜਰ ਅਤੇ ਸੀਨੀਅਰ HR ਬਿਜ਼ਨਸ ਪਾਰਟਨਰ ਨਾਲ।
• ਸਾਡੇ Employee Assistance Provider (ਕਰਮਚਾਰੀ ਸਹਾਇਤਾ ਪ੍ਰਦਾਤਾ) ਦੁਆਰਾ 1300 687 327 'ਤੇ ਵਿਸ਼ੇਸ਼ ਪਰਿਵਾਰਕ ਹਿੰਸਾ ਸਹਾਇਤਾ ਵਿੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਨਾਲ।
• ਮਾਨਸਿਕ ਸਿਹਤ ਫਸਟ ਏਡਰਜ਼
• ਆਈਟਮ 7 ਵਿੱਚ ਸ਼ਾਮਲ ਕਿਸੇ ਵੀ ਵਿਸ਼ੇਸ਼ ਪਰਿਵਾਰਕ ਹਿੰਸਾ ਸਹਾਇਤਾ ਸੇਵਾਵਾਂ ਦੇ ਨਾਲ।
4.2 ਤੁਹਾਡੀ ਨਿੱਜਤਾ, ਸੁਰੱਖਿਆ ਅਤੇ ਗੁਪਤਤਾ ਦੀ ਸੁਰੱਖਿਆ ਕਰਨਾ
ਕਰਮਚਾਰੀਆਂ ਨੂੰ ਇਹ ਤੈਅ ਕਰਨ ਲਈ ਸ਼ਕਤੀ ਦਿੱਤੀ ਜਾਂਦੀ ਹੈ ਕਿ ਉਹ ਕਿੰਨ੍ਹਾਂ ਨਾਲ ਆਪਣੀ ਕਹਾਣੀ ਨੂੰ ਸਾਂਝਾ ਕਰਨ ਵਿੱਚ ਸਹਿਜ ਮਹਿਸੂਸ ਕਰਦੇ ਹਨ। ਗਿਪਸਲੈਂਡ ਵਾਟਰ ਇਹ ਯਕੀਨੀ ਬਣਾਕੇ ਆਪਣੀ ਗੁਪਤਤਾ ਨੂੰ ਬਰਕਰਾਰ ਰੱਖੇਗਾ ਕਿ ਉਹਨਾਂ ਦੇ ਹਾਲਾਤਾਂ ਬਾਰੇ ਉਹਨਾਂ ਨੇ ਨਾਮਜ਼ਦ ਕੀਤੇ ਵਿਅਕਤੀਆਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨਾਲ ਚਰਚਾ ਨਹੀਂ ਕੀਤੀ ਗਈ ਹੈ।
ਤੁਹਾਡੀ ਨਿੱਜਤਾ, ਸੁਰੱਖਿਆ ਅਤੇ ਗੁਪਤਤਾ ਨੂੰ ਹੋਰ ਸੁਰੱਖਿਅਤ ਕਰਨ ਲਈ ਵਾਧੂ ਉਪਾਅ ਕੀਤੇ ਜਾ ਸਕਦੇ ਹਨ ਜਿਨ੍ਹਾਂ 'ਤੇ ਤੁਹਾਡੇ ਨਾਲ ਸਲਾਹ-ਮਸ਼ਵਰਾ ਕਰਕੇ ਚਰਚਾ ਕੀਤੀ ਜਾ ਸਕਦੀ ਹੈ ਅਤੇ ਸਹਿਮਤੀ ਦਿੱਤੀ ਜਾ ਸਕਦੀ ਹੈ।
4.3 ਸਹਾਇਤਾ ਵਿਕਲਪ
ਅਸੀਂ ਸਵੀਕਾਰਦੇ ਹਾਂ ਕਿ ਪਰਿਵਾਰਕ ਹਿੰਸਾ ਦੇ ਅਨੁਭਵ ਤੁਹਾਡੀ ਕੰਮ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ। ਗਿਪਸਲੈਂਡ ਵਾਟਰ ਵਿਅਕਤੀਗਤ ਸਥਿਤੀਆਂ ਨੂੰ ਸਮਝ ਕੇ ਅਤੇ ਉਹਨਾਂ ਦੀਆਂ ਲੋੜਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਪੂਰਾ ਕਰਨ ਵਾਲੇ ਸਹਾਇਤਾ ਵਿਕਲਪਾਂ ਨੂੰ ਨਿਰਧਾਰਤ ਕਰਨ ਲਈ ਉਹਨਾਂ ਨਾਲ ਕੰਮ ਕਰਕੇ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਕਰਮਚਾਰੀਆਂ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ। ਸਹਾਇਤਾ ਵਿਕਲਪਾਂ ਵਿੱਚ ਇਹ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ;
• ਉਹਨਾਂ ਦੀਆਂ ਕੰਮ ਦੇ ਹਾਲਾਤਾਂ ਵਿੱਚ ਤਬਦੀਲੀਆਂ ਜਿਵੇਂ ਕਿ ਕੰਮ ਦੇ ਘੰਟੇ, ਕੰਮ ਸ਼ੁਰੂ ਅਤੇ ਸਮਾਪਤ ਕਰਨ ਦੇ ਸਮੇਂ ਅਤੇ ਕੰਮ ਦਾ ਸਥਾਨ ਜਾਂ ਕੀਤੇ ਜਾਣ ਵਾਲੇ ਕੰਮ
• ਤੰਗ-ਪ੍ਰੇਸ਼ਾਨ ਕਰਨ ਵਾਲੇ ਸੰਪਰਕ ਤੋਂ ਬਚਣ ਲਈ ਉਹਨਾਂ ਦੇ ਟੈਲੀਫ਼ੋਨ ਨੰਬਰ ਜਾਂ ਈਮੇਲ ਪਤੇ ਵਿੱਚ ਤਬਦੀਲੀ
• ਵਧੀਕ ਲਚਕਦਾਰ ਕੰਮ ਪ੍ਰਬੰਧਾਂ ਤੱਕ ਪਹੁੰਚ
• ਵਧੀਕ ਸੁਰੱਖਿਆ ਸਾਵਧਾਨੀਆਂ ਨੂੰ ਲਾਗੂ ਕਰਨਾ ਜਿਵੇਂ ਕਿ ਕਿਸੇ ਵੀ ਬਾਹਰੀ ਫ਼ੋਨ ਕਾਲਾਂ ਆਉਣ 'ਤੇ ਪਾਬੰਦੀ ਲਗਾਉਣਾ/ਸਕ੍ਰੀਨਿੰਗ ਕਰਨਾ, ਤੁਹਾਡੇ ਨਾਲ ਮਿਲਣ ਲਈ ਬੇਨਤੀ ਕਰਨ ਵਾਲੇ ਲੋਕਾਂ ਦੀ ਸਕ੍ਰੀਨਿੰਗ ਕਰਨਾ ਅਤੇ ਗਿਪਸਲੈਂਡ ਵਾਟਰ ਦੇ ਕੰਮ ਦੇ ਸਥਾਨਾਂ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਲਈ ਸੁਰੱਖਿਆ ਲਈ ਵਿਕਲਪਿਕ ਪ੍ਰਬੰਧ ਸਥਾਪਤ ਕਰਨਾ।
ਉਪਰੋਕਤ ਸਹਾਇਤਾ ਵਿਕਲਪਾਂ ਤੋਂ ਇਲਾਵਾ, ਕਰਮਚਾਰੀ ਨਿਮਨਲਿਖਤ ਛੁੱਟੀ ਪ੍ਰਬੰਧ ਤੱਕ ਪਹੁੰਚ ਕਰ ਸਕਦੇ ਹਨ:
• ਮੈਡੀਕਲ ਮੁਲਾਕਾਤਾਂ, ਕਾਊਂਸਲਿੰਗ, ਕਾਨੂੰਨੀ ਕਾਰਵਾਈਆਂ ਅਤੇ ਹੋਰ ਸੰਬੰਧਿਤ ਗਤੀਵਿਧੀਆਂ ਲਈ ਭੁਗਤਾਨ ਕੀਤੀ ਪਰਿਵਾਰਕ ਹਿੰਸਾ ਛੁੱਟੀ। ਭੁਗਤਾਨਸ਼ੁਦਾ ਪਰਿਵਾਰਕ ਹਿੰਸਾ ਛੁੱਟੀ ਮੌਜੂਦਾ ਛੁੱਟੀ ਦੇ ਹੱਕਾਂ ਤੋਂ ਇਲਾਵਾ ਹੋਵੇਗੀ।
4.4 ਜਾਗਰੂਕਤਾ ਅਤੇ ਸਿਖਲਾਈ
ਗਿਪਸਲੈਂਡ ਵਾਟਰ ਵਿਖੇ ਅਸੀਂ ਸਵੀਕਾਰਦੇ ਹਾਂ ਕਿ ਸੰਸਥਾ ਦੇ ਅੰਦਰ ਜਾਗਰੂਕਤਾ ਪੈਦਾ ਕਰਨਾ ਅਤੇ ਸਮਰੱਥਾ ਨਿਰਮਾਣ ਕਰਨਾ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਗਾਹਕਾਂ ਦੀ ਸਹਾਇਤਾ ਕਰਨ ਦੀ ਨੀਂਹ ਹੈ।
ਸਾਡੇ ਕਰਮਚਾਰੀ ਪਰਿਵਾਰਕ ਹਿੰਸਾ ਨਾਲ ਸੰਬੰਧਿਤ ਮੁੱਦਿਆਂ ਬਾਰੇ ਜਾਗਰੂਕਤਾ ਅਤੇ ਸਮਝ ਪੈਦਾ ਕਰਨ ਲਈ ਸਿਖਲਾਈ ਪ੍ਰਾਪਤ ਕਰਦੇ ਹਨ, ਜਿਸ ਵਿੱਚ ਪਰਿਵਾਰਕ ਹਿੰਸਾ ਦੀਆਂ ਵੱਖ-ਵੱਖ ਕਿਸਮਾਂ, ਖੁਲਾਸੇ ਵਿੱਚ ਰੁਕਾਵਟਾਂ, ਇਨ੍ਹਾਂ ਚੀਜ਼ਾਂ ਨੂੰ ਆਪ ਅਨੁਭਵ ਕਰਨ ਵਾਲੇ ਲੋਕਾਂ ਤੋਂ ਸਿੱਖਣਾ ਅਤੇ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਲੋਕਾਂ ਦੀਆਂ ਨਿਸ਼ਾਨੀਆਂ ਦੀ ਪਛਾਣ ਕਰਨਾ ਸ਼ਾਮਲ ਹੈ।
ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਗਾਹਕਾਂ ਦੇ ਸੰਬੰਧ ਵਿੱਚ ਇਸ ਨੀਤੀ ਅਤੇ ਸੰਬੰਧਿਤ ਨੀਤੀਆਂ ਅਤੇ ਪ੍ਰਕਿਰਿਆਵਾਂ ਦੀ ਨਿਰੰਤਰ ਵਰਤੋਂ ਵਿੱਚ ਸਹਾਇਤਾ ਕਰਨ ਲਈ ਕਰਮਚਾਰੀਆਂ ਨੂੰ ਨਿਰੰਤਰ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ।
ਗਾਹਕਾਂ ਦਾ ਸਾਹਮਣਾ ਕਰਨ ਵਾਲੀਆਂ ਸਾਡੀਆਂ ਟੀਮਾਂ ਗਾਹਕਾਂ ਦੇ ਖੁਲਾਸੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ, ਸਹਾਇਤਾ ਅਤੇ ਹਮਦਰਦੀ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨ ਲਈ ਵਾਧੂ ਮਾਹਰ ਸਿਖਲਾਈ ਪ੍ਰਾਪਤ ਕਰਦੀਆਂ ਹਨ। ਗਿਪਸਲੈਂਡ ਵਾਟਰ ਦੀਆਂ ਪ੍ਰਕਿਰਿਆਵਾਂ ਨਾਲ ਸੰਬੰਧਿਤ ਵਿਸ਼ੇਸ਼ ਤਕਨੀਕੀ ਸਿਖਲਾਈ ਇਹ ਯਕੀਨੀ ਬਣਾਉਂਦੀ ਹੈ ਕਿ ਅਸੀਂ ਆਪਣੇ ਗਾਹਕਾਂ ਦਾ ਸਭ ਤੋਂ ਵਧੀਆ ਸਮਰਥਨ ਕਰਨ ਲਈ ਗਾਹਕਾਂ ਦਾ ਸਾਹਮਣਾ ਕਰਨ ਵਾਲੀਆਂ ਸਾਡੀਆਂ ਟੀਮਾਂ ਵਿੱਚ ਗਿਆਨ ਅਤੇ ਸਮਰੱਥਾ ਦਾ ਨਿਰਮਾਣ ਕਰਨਾ ਜਾਰੀ ਰੱਖਦੇ ਹਾਂ।
5. ਮਾਹਰ ਸਹਾਇਤਾ ਸੇਵਾਵਾਂ
ਗਿਪਸਲੈਂਡ ਵਾਟਰ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਗਾਹਕਾਂ ਨੂੰ ਮਾਹਿਰ ਪਰਿਵਾਰਕ ਹਿੰਸਾ ਸੇਵਾਵਾਂ ਨਾਲ ਜੋੜਨ ਲਈ ਵਚਨਬੱਧ ਹੈ ਜੋ ਮਾਹਰ ਸਹਾਇਤਾ ਅਤੇ ਸਲਾਹ ਪ੍ਰਦਾਨ ਕਰ ਸਕਦੇ ਹਨ। ਅਸੀਂ ਪਰਿਵਾਰਕ ਹਿੰਸਾ ਦੀਆਂ ਸਥਿਤੀਆਂ ਦੀ ਗੁੰਝਲਦਾਰ ਪ੍ਰਕਿਰਤੀ ਨੂੰ ਸਵੀਕਾਰ ਕਰਦੇ ਹਾਂ ਅਤੇ ਤੁਹਾਨੂੰ ਲੋੜੀਂਦੀ ਸਹਾਇਤਾ ਤੱਕ ਪਹੁੰਚਣ ਵਿੱਚ ਤੁਹਾਡੀ ਮੱਦਦ ਕਰਨ ਲਈ ਕਈ ਕਿਸਮ ਦੇ ਰੈਫ਼ਰਲ ਮਾਰਗ ਪ੍ਰਦਾਨ ਕਰਨ ਦੇ ਯੋਗ ਹਾਂ।
ਗਾਹਕਾਂ ਨੂੰ ਬਾਹਰੀ ਸਹਾਇਤਾ ਨੈੱਟਵਰਕਾਂ ਅਤੇ ਸਰੋਤਾਂ ਕੋਲ ਭੇਜਿਆ ਜਾ ਸਕਦਾ ਹੈ ਜਿੰਨ੍ਹਾਂ ਵਿੱਚ ਸ਼ਾਮਲ ਹਨ:
ਸਹਾਇਤਾ ਸੇਵਾ
ਵਰਣਨ
ਕੰਮਕਾਜੀ ਘੰਟੇ
ਸੰਪਰਕ ਵੇਰਵੇ
1800RESPECT
1800RESPECT ਰਾਸ਼ਟਰੀ ਘਰੇਲੂ, ਪਰਿਵਾਰਕ ਅਤੇ ਜਿਨਸੀ ਹਿੰਸਾ ਬਾਰੇ ਕਾਊਂਸਲਿੰਗ ਅਤੇ ਸਹਾਇਤਾ ਸੇਵਾ ਹੈ।
24/7
1800 737 732
1800RESPECT.org.au
ਸੇਫ਼ ਸਟੈੱਪਸ
(ਕੇਵਲ ਵਿਕਟੋਰੀਆ ਲਈ)
ਵਿਕਟੋਰੀਆ ਵਿੱਚ ਅਜਿਹੇ ਹਰ ਵਿਅਕਤੀ ਲਈ ਮਾਹਰ ਸਹਾਇਤਾ ਸੇਵਾਵਾਂ ਪ੍ਰਦਾਨ ਕਰਨਾ ਜੋ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਿਹਾ ਹੈ ਜਾਂ ਪਰਿਵਾਰਕ ਹਿੰਸਾ ਤੋਂ ਡਰ ਰਿਹਾ ਹੈ
24/7
1800 015 188
Safesteps.org.au
ਪਰਿਵਾਰਕ ਹਿੰਸਾ ਕਾਨੂੰਨ ਮੱਦਦ
ਆਸਟ੍ਰੇਲੀਆਈ ਸਰਕਾਰ ਦੀ ਆਸਟ੍ਰੇਲੀਆ ਵਿੱਚ ਪਰਿਵਾਰਕ ਹਿੰਸਾ ਅਤੇ ਕਾਨੂੰਨ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਾਲੀ ਵੈੱਬਸਾਈਟ
24/7
1800 737 732
Familyviolencelaw.gov.au
ਬਾਇਓਂਡ ਬਲੂ
ਬਾਇਓਂਡ ਬਲੂ ਡਿਪਰੈਸ਼ਨ, ਚਿੰਤਾ ਅਤੇ ਖੁਦਕੁਸ਼ੀ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ।
24/7
1300 22 4636
Beyondblue.org.au
ਵੈਬਚੈਟ ਅਤੇ ਈਮੇਲ (ਈਮੇਲ ਜਵਾਬ 24 ਘੰਟਿਆਂ ਦੇ ਅੰਦਰ ਦਿੱਤਾ ਜਾਂਦਾ ਹੈ)
ਕਿਡਜ਼ ਹੈਲਪ ਲਾਈਨ
ਸਲਾਹਕਾਰ ਬੱਚਿਆਂ ਨਾਲ ਕਿਸੇ ਵੀ ਅਜਿਹੇ ਮੁੱਦੇ ਬਾਰੇ ਗੁਪਤ ਰੂਪ ਵਿੱਚ ਗੱਲ ਕਰਨ ਲਈ ਉਪਲਬਧ ਹਨ ਜੋ ਉਹਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਾਂ ਚਿੰਤਾ ਕਰ ਰਿਹਾ ਹੈ।
24/7
1800 551 800
Kidshelpline.com.au
ਲਾਈਫ਼ਲਾਈਨ
ਘਰੇਲੂ ਸ਼ੋਸ਼ਣ ਅਤੇ ਪਰਿਵਾਰਕ ਹਿੰਸਾ ਅਤੇ 24/7 ਸੰਕਟ ਸਹਾਇਤਾ ਅਤੇ ਖੁਦਕੁਸ਼ੀ ਰੋਕਥਾਮ ਸੇਵਾਵਾਂ ਬਾਰੇ ਜਾਣਕਾਰੀ
24/7
13 11 14
Lifeline.org.au
6. ਲਗਾਤਾਰ ਸੁਧਾਰ
ਇਸ ਨੀਤੀ ਅਤੇ ਇਸ ਨਾਲ ਜੁੜੇ ਪ੍ਰੋਗਰਾਮਾਂ ਦੀ ਨਿਰੰਤਰ ਆਧਾਰ 'ਤੇ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸਾਡੇ ਗਾਹਕਾਂ ਅਤੇ ਕਰਮਚਾਰੀਆਂ ਦੀਆਂ ਬਦਲਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਹਨ ਅਤੇ ਉਹਨਾਂ ਨੂੰ ਦਰਸਾਉਂਦੇ ਹਨ।
ਇਹ ਪਹੁੰਚ ਇਹ ਯਕੀਨੀ ਬਣਾਉਣ ਲਈ ਹੈ ਕਿ ਸਾਡਾ ਸਮਰਥਨ ਲਚਕਦਾਰ ਬਣਿਆ ਰਹੇ ਅਤੇ ਕਮਿਊਨਿਟੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਢੁੱਕਵਾਂ ਹੋ ਸਕੇ। ਇਹ ਮੰਨਦੇ ਹੋਏ ਕਿ ਗਾਹਕਾਂ ਅਤੇ ਕਰਮਚਾਰੀਆਂ ਨੂੰ ਕਈ ਤਰ੍ਹਾਂ ਦੇ ਸਮਰਥਨ ਅਤੇ ਜਾਣਕਾਰੀ ਦੀ ਲੋੜ ਹੋ ਸਕਦੀ ਹੈ, ਗਿਪਸਲੈਂਡ ਵਾਟਰ ਲਗਾਤਾਰ ਆਧਾਰ 'ਤੇ ਇਸਦੀ ਪਹੁੰਚ ਨੂੰ ਵਿਭਿੰਨਤਾ ਭਰਿਆ ਬਣਾਉਣ ਲਈ ਵਚਨਬੱਧ ਹੈ।
ਇਸ ਸੰਬੰਧ ਵਿੱਚ, ਅਸੀਂ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਗਾਹਕਾਂ ਅਤੇ ਕਰਮਚਾਰੀਆਂ ਲਈ ਢੁੱਕਵੀਂ ਗਾਹਕ ਕੇਂਦਰਿਤ ਸਹਾਇਤਾ ਵਿਕਸਿਤ ਕਰਨ ਲਈ ਪੀਕ ਬਾਡੀਜ਼ ਅਤੇ ਗਾਹਕ ਕਮੇਟੀਆਂ ਨਾਲ ਮਿਲਕੇ ਕੰਮ ਕਰਾਂਗੇ।
ਨੀਤੀ ਸਮੀਖਿਆ ਅਤੇ ਪ੍ਰਵਾਨਗੀ
ਇਹ ਜਾਣਿਆ ਜਾਂਦਾ ਹੈ ਕਿ, ਸਮੇਂ-ਸਮੇਂ 'ਤੇ, ਹਾਲਾਤ ਬਦਲ ਸਕਦੇ ਹਨ ਜਿਸ ਨਾਲ ਇਸ ਦਸਤਾਵੇਜ਼ ਵਿੱਚ ਮਾਮੂਲੀ ਪ੍ਰਬੰਧਕੀ ਤਬਦੀਲੀਆਂ ਦੀ ਲੋੜ ਹੋ ਸਕਦੀ ਹੈ। ਜਿੱਥੇ ਕੋਈ ਅੱਪਡੇਟ ਇਸ ਦਸਤਾਵੇਜ਼ ਨੂੰ ਸਮੱਗਰੀ ਦੇ ਤੌਰ 'ਤੇ ਨਹੀਂ ਬਦਲਦਾ ਹੈ, ਅਜਿਹੀ ਤਬਦੀਲੀ ਪ੍ਰਸ਼ਾਸਕੀ ਤੌਰ 'ਤੇ ਮੰਨਜ਼ੂਰੀ ਦੇਣ ਵਾਲੀ ਸੰਸਥਾ ਦੀ ਮੰਨਜ਼ੂਰੀ ਲੈਣ ਦੀ ਲੋੜ ਤੋਂ ਬਗ਼ੈਰ ਕੀਤੀ ਜਾ ਸਕਦੀ ਹੈ। ਉਦਾਹਰਨਾਂ ਵਿੱਚ ਸਿਰਫ਼ ਟੈਂਪਲੇਟ ਵਿੱਚ ਤਬਦੀਲੀ, ਕਿਸੇ ਅਹੁਦੇ ਜਾਂ ਵਿਭਾਗ ਦਾ ਨਾਮ, ਜਾਂ ਕਾਨੂੰਨ ਵਿੱਚ ਮਾਮੂਲੀ ਅੱਪਡੇਟ ਸ਼ਾਮਲ ਹਨ ਜਿਸਦਾ ਕੋਈ ਸਮੱਗਰੀ ਪ੍ਰਭਾਵ ਨਹੀਂ ਹੁੰਦਾ ਹੈ।
ਜ਼ਿੰਮੇਵਾਰ ਅਧਿਕਾਰੀ
ਮੈਨੇਜਰ ਗਾਹਕ ਸੇਵਾਵਾਂ
ਗਿਣਤੀ ਦੀ ਸਮੀਖਿਆ
ਸਾਲਾਨਾ ਜਾਂ ਲੋੜ ਅਨੁਸਾਰ ਜ਼ਿਆਦਾ ਵਾਰ
ਮੰਨਜ਼ੂਰੀ ਦੇਣ ਵਾਲੀ ਸੰਸਥਾ
ਕਾਰਜਕਾਰੀ ਲੀਡਰਸ਼ਿਪ ਟੀਮ
ਆਦਰਸ਼ਕ ਹਵਾਲੇ
ਸੰਬੰਧਿਤ ਨੀਤੀਆਂ
ਗਿਪਸਲੈਂਡ ਵਾਟਰ ਗਾਹਕ ਚਾਰਟਰ
ਗਿਪਸਲੈਂਡ ਵਾਟਰ ਗਾਹਕ ਸਹਾਇਤਾ ਨੀਤੀ
ਕਾਨੂੰਨ ਪਾਲਣਾ
ਜਲ ਉਦਯੋਗ ਮਿਆਰ - ਸ਼ਹਿਰੀ ਗਾਹਕ ਸੇਵਾ - ਮਾਰਚ 2023
ਜਲ ਉਦਯੋਗ ਐਕਟ 1994 (ਵਿਕ)
ਵਾਟਰ ਐਕਟ 1989 (ਵਿਕ)
ਗੁਪਤਤਾ ਅਤੇ ਡੇਟਾ ਸੁਰੱਖਿਆ ਐਕਟ 2014 (ਵਿਕ)
ਸਿਹਤ ਰਿਕਾਰਡ ਐਕਟ 2001 (ਵਿਕ)
ਜੈਂਡਰ ਇਕੁਇਟੀ ਐਕਟ 2018 (ਵਿਕ)
ਫੇਅਰ ਵਰਕ ਐਕਟ 2009 (Cth)
ਆਕੂਪੇਸ਼ਨਲ ਹੈਲਥ ਐਂਡ ਸੇਫ਼ਟੀ ਐਕਟ 2004 (ਵਿਕ)
ਪਰਸਨਲ ਸੇਫ਼ਟੀ ਇੰਟਰਵੈਂਸ਼ਨ ਆਰਡਰਸ ਐਕਟ 2010 (ਵਿਕ)
ਲਿੰਗ ਵਿਤਕਰਾ ਐਕਟ 1984 (Cth)
ਗਿਪਸਲੈਂਡ ਵਾਟਰ ਇੰਪਲਾਈ ਐਂਟਰਪ੍ਰਾਈਜ਼ ਐਗਰੀਮੈਂਟ